ਮੁੰਬਈ- ਬੈਂਕ ਵੱਲੋਂ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਆਪਣੇ ਗਾਹਕ ਨੂੰ ਜਾਣੋ ਕੇ.ਵਾਈ.ਸੀ. ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨ ਵਾਲੇ ਗਾਹਕਾਂ ਨੂੰ ਸਮੱਸਿਆ ਹੋ ਸਕਦੀ ਹੈ।
ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਅਜਿਹੇ ਖਾਤਿਆਂ ’ਤੇ ਅੰਸ਼ਕ ਤੌਰ ’ਤੇ ਰੋਕ ਲਗਾਉਣ ਅਤੇ ਉਸ ਤੋਂ ਬਾਅਦ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਬੰਦ ਕਰਨ ਨੂੰ ਕਿਹਾ ਹੈ। ਰਿਜ਼ਰਵ ਬੈਂਕ ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਬੈਂਕਾਂ ਵੱਲੋਂ ਵਾਰ-ਵਾਰ ਕੇ.ਵਾਈ.ਸੀ. ਦੀ ਪਾਲਣਾ ਨੂੰ ਲੈ ਕੇ ਯਾਦ ਕਰਾਏ ਜਾਣ ਦੇ ਬਾਵਜੂਦ ਅਜਿਹਾ ਨਾ ਕਰਨ ’ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਬੈਂਕ ਅਜਿਹੇ ਖਾਤਿਆਂ ’ਤੇ ਅੰਸ਼ਕ ਤੌਰ ’ਤੇ ਰੋਕ ਲਗਾਉਣ। ਕੇਂਦਰੀ ਬੈਂਕ ਦੇ ਮੁਤਾਬਕ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਅੰਸ਼ਕ ਰੋਕ ਲਗਾਉਣ ਤੋਂ ਪਹਿਲੇ ਸ਼ੁਰੂ ’ਚ ਸਬੰਧਤ ਗਾਹਕਾਂ ਨੂੰ ਤਿੰਨ ਮਹੀਨੇ ਦਾ ਨੋਟਿਸ ਦਿੱਤਾ ਜਾਵੇ ਅਤੇ ਉਸ ਤੋਂ ਬਾਅਦ ਹੋਰ ਤਿੰਨ ਮਹੀਨੇ ਉਨ੍ਹਾਂ ਨੂੰ ਇਸ ਦੀ ਯਾਦ ਦਿਵਾਈ ਜਾਵੇ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਤੋਂ ਬਾਅਦ ਬੈਂਕ ਖਾਤਿਆਂ ’ਤੇ ਅੰਸ਼ਕ ਤੌਰ ’ਤੇ ਰੋਕ ਲਗਾਉਣ ਦਾ ਕਦਮ ਚੁੱਕਣ ਅਤੇ ਜ਼ਰੂਰਤ ਪੈਣ ’ਤੇ ਉਸ ਨੂੰ ਬੰਦ ਕਰ ਦੇਣ।
ਦੀਵਾਲੀ ਆਫਰ, 1 ਸਮਾਰਟਫੋਨ ਲੈਣ 'ਤੇ 4 ਫੋਨ ਬਿਲਕੁੱਲ ਫ੍ਰੀ ! (ਦੇਖੋ ਤਸਵੀਰਾਂ)
NEXT STORY