ਨਵੀਂ ਦਿੱਲੀ- ਪਿੱਛਲੇ ਹਫਤੇ ਐਪਲ ਨੇ ਆਈਪੈਡ ਈਵੈਂਟ ਕੀਤਾ ਸੀ, ਜਿਸ 'ਚ ਆਈਪੈਡ ਏਅਰ 2 ਅਤੇ ਆਈਪੈਡ ਮਿਨੀ 3 ਨੂੰ ਲਾਂਚ ਕੀਤਾ। ਇਸ ਈਵੈਂਟ 'ਚ ਐਪਲ ਨੇ ਆਈ.ਓ.ਐਸ. 8.1 ਨੂੰ ਵੀ ਲਾਂਚ ਕੀਤਾ ਸੀ, ਜਿਸ ਨੂੰ ਹੁਣ ਇੰਸਟਾਲ ਕੀਤਾ ਦਾ ਸਕਦਾ ਹੈ। ਆਈ.ਓ.ਐਸ. 8.1 ਨੂੰ ਤੁਸੀਂ ਆਪਣੇ ਕੰਪੇਟਿਬਲ ਐਪਲ ਡਿਵਾਈਸ 'ਤੇ ਡਾਊਨਲੋਡ ਕਰ ਸਕਦੇ ਹੋ। ਆਈ.ਓ.ਐਸ. 8.1 ਨੂੰ ਅਪਡੇਟ ਕਰਨ ਲਈ ਤੁਸੀਂ ਕੰਪੇਟਿਬਲ ਆਈਫੋਨ, ਆਈਪੈਡ ਜਾਂ ਆਈਪਾਡ ਦੀ ਸੈਟਿੰਗਸ 'ਚ ਜਾ ਕੇ ਜਨਰਲ ਆਪਸ਼ਨ 'ਤੇ ਕਲਿਕ ਕਰਕੇ ਸਾਫਟਵੇਅਰ ਅਪਡੇਟ ਦਾ ਆਪਸ਼ਨ ਚੁੱਣ ਕੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਕੰਪਿਊਟਰ ਨਾਲ ਇਸ ਨੂੰ ਇੰਸਟਾਲ ਕਰਨ ਲਈ ਤੁਹਾਨੂੰ ਪੀ.ਸੀ. 'ਚ ਆਈਟਿਊਨਸ ਹੋਣਾ ਚਾਹੀਦਾ।
ਆਈਟਿਊਨਸ ਦੇ ਨਾਲ ਆਪਣੇ ਆਈ.ਓ.ਐਸ. ਡਿਵਾਈਸ ਨਾਲ ਜੋੜ ਕੇ ਆਈਟਿਊਨਸ ਸਟੋਰ ਦੇ ਸਮਰੀ ਪੇਜ਼ 'ਤੇ ਜਾ ਕੇ ਅਪਡੇਟ ਦਾ ਆਪਸ਼ਨ ਕਲਿਕ ਕਰਕੇ ਆਈ.ਓ.ਐਸ. 8.1 ਨੂੰ ਇੰਸਟਾਲ ਕਰ ਸਕਦੇ ਹੋ। ਆਈ.ਓ.ਐਸ. 8.1 'ਚ ਆਈ ਕਲਾਊਡ ਫੋਟੋ ਲਾਈਬ੍ਰੇਰੀ ਦਾ ਬੀਟਾ ਵਰਜ਼ਨ ਅਤੇ ਇਸ ਦੇ ਨਾਲ ਕੈਮਰਾ ਰੋਲ ਐਲਬਮ ਦੀ ਵਰਤੋਂ ਕਰਨ ਨੂੰ ਮਿਲੇਗਾ। ਐਪਲ ਆਈਪੈਡ ਏਅਰ 2 ਅਤੇ ਆਈਪੈਡ ਮਿਨੀ 3 'ਚ ਆਈ.ਓ.ਐਸ. 8.1 ਪਹਿਲਾਂ ਤੋਂ ਇੰਸਟਾਲ ਮਿਲੇਗਾ। ਇਸ ਦੇ ਇਲਾਵਾ ਜੇਕਰ ਤੁਹਾਡੇ ਕੋਲ ਆਈਪੈਡ ਏਅਰ, ਆਈਪੈਡ ਵਿੱਦ ਰੇਟਿਨਾ ਡਿਸਪਲੇ, ਆਈਪੈਡ ਮਿਨੀ, ਆਈਪਾਡ ਟੱਚ, ਆਈਫੋਨ 6, ਆਈਫੋਨ 6 ਪਲਸ, ਆਈਫੋਨ 5 ਐਸ, ਆਈਫੋਨ 5 ਸੀ, ਆਈਫੋਨ 5 ਅਤੇ ਆਈਫੋਨ 4 ਐਸ ਹੈ ਤਾਂ ਤੁਸੀਂ ਇਸ ਨੂੰ ਇੰਸਟਾਲ ਕਰ ਸਕਦੇ ਹੋ।
ਕੇ.ਵਾਈ.ਸੀ. ਦੀ ਪਾਲਣਾ ਨਹੀਂ ਕਰਨ ਵਾਲੇ ਬੈਂਕ ਖਾਤਿਆਂ ’ਤੇ ਸਖਤੀ ਦੇ ਹੁਕਮ
NEXT STORY