ਦਰਭੰਗਾ— ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਅੱਜ ਸਿਧਾਂਤ ਵਿਹੀਨ ਰਾਜਨੀਤੀ ਦਾ ਬੋਲਬਾਲਾ ਹੋ ਗਿਆ ਹੈ। ਇਕ ਪ੍ਰੋਗਰਾਮ 'ਚ ਉਨ੍ਹਾਂ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਰਾਜਨੀਤੀ 'ਚ ਸਿਧਾਂਤ ਅਤੇ ਆਦਰਸ਼ ਦੀ ਸੁਰੱਖਿਆ 'ਤੇ ਜ਼ੋਰ ਦਿੱਤਾ ਸੀ ਪਰ ਅੱਜ ਉਨ੍ਹਾਂ ਦੇ ਸਿਧਾਂਤਾਂ ਅਤੇ ਆਦਰਸ਼ਾਂ ਦੀ ਫਾਇਦੇ ਲਈ ਵਰਤੋਂ ਕੀਤੀ ਜਾ ਰਹੀ ਹੈ,. ਪਰ ਕੋਈ ਉਸ 'ਤੇ ਅਮਲ ਨਹੀਂ ਕਰ ਰਿਹਾ ਹੈ। ਨਿਤੀਸ਼ ਨੇ ਆਪਣੇ ਆਪ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ, ਸਮਾਜਵਾਦ ਨੇਤਾ ਰਾਮ ਮਨੋਹਰ ਲੋਹੀਆ, ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਅਤੇ ਕਰਪੂਰੀ ਠਾਕੁਰ ਦੇ ਸਿਧਾਂਤਾਂ ਦੀ ਰਾਜਨੀਤੀ ਕਰਨ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਸਿਧਾਂਤਾਂ ਦੀ ਰੱਖਿਆ ਲਈ ਉਹ ਕਈ ਅਹੁਦਿਆਂ ਦੀ ਕੁਰਬਾਨੀ ਦੇ ਸਕਦੇ ਹਨ। ਨਿਤੀਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਵੱਛਤਾ ਕਹਿਣ ਨਾਲ ਨਹੀਂ ਹੁੰਦੀ ਇਸ ਲਈ ਮਨ ਦੀ ਸਵੱਛਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੇ ਮਨ 'ਚ ਜ਼ਹਿਰ ਭਰਿਆ ਜਾ ਰਿਹਾ ਹੈ। ਨਿਤੀਸ਼ ਨੇ ਕਿਹਾ ਕਿ ਗਾਂਧੀ ਜੀ ਨੇ ਕਿਹਾ ਸੀ ਕਿ ਚੰਗੀ ਸਾਧਨਾ ਲਈ ਸਾਧਕ ਵੀ ਚੰਗਾ ਹੋਣਾ ਜ਼ਰੂਰੀ ਹੈ।
ਮੋਦੀ ਸਰਕਾਰ ਨੂੰ ਪਰਖਣਾ ਚਾਹੁੰਦੀ ਹੈ ਜਨਤਾ : ਮਾਇਆਵਤੀ
NEXT STORY