ਲਖਨਊ— ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਬਸਪਾ ਦੇ ਬੇਹਦ ਖਰਾਬ ਪਰਦਰਸ਼ਨ 'ਤੇ ਆਪਣੀ ਪਹਿਲੀ ਪ੍ਰਤੀਕਿਰਿਆ 'ਚ ਮਾਇਆਵਤੀ ਨੇ ਮੰਗਲਵਾਰ ਨੂੰ ਕਿਹਾ ਕਿ ਜਨਤਾ ਕੇਂਦਰ ਦੀ ਜਨਤਾ ਮੋਦੀ ਸਰਕਾਰ ਨੂੰ ਹੋਰ ਸਮਾਂ ਦੇ ਕੇ ਪਰਖਣਾ ਚਾਹੁੰਦੀ ਹੈ। ਜਿਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਦੋਵਾਂ ਰਾਜਾਂ ਦੀਆਂ ਚੋਣਾਂ 'ਚ ਮਿਲਿਆ। ਬਸਪਾ ਪ੍ਰਮੁੱਖ ਨੇ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਨੂੰ ਕੇਂਦਰ ਦੀ ਸਫਲਤਾ ਦੇ ਰੂਪ 'ਚ ਨਹੀਂ ਮਨਿਆਂ ਜਾਣਾ ਚਾਹੀਦਾ ਕਿਉਂਕਿ ਦੇਸ਼ ਦੀ ਜਨਤਾ ਨੇ ਕੇਂਦਰ 'ਚ ਕਾਂਗਰਸ ਦੀ ਨਿਗਰਾਨੀ ਵਾਲੀ ਯੂ.ਪੀ.ਏ. ਸਰਕਾਰ ਨੂੰ ਹਟਾ ਕੇ ਭਾਜਪਾ ਦੇ ਨਿਗਰਾਨੀ ਵਾਲੀ ਰਾਜਗ ਸਰਕਾਰ ਨੂੰ ਬਿਠਾਇਆ ਅਤੇ ਹੁਣ ਇਹ ਸੋਚ ਕੇ ਉਸੇ ਭਾਜਪਾ-ਰਾਜਗ ਨੂੰ ਵੋਟ ਦਿੱਤੀ ਕਿ ਨਵੀਂ ਕੇਂਦਰ ਸਰਕਾਰ ਨੂੰ ਅਜੇ 6 ਮਹੀਨੇ ਦਾ ਸਮਾਂ ਵੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਾਰ-ਵਾਰ ਇਸ ਸਬੰਧ 'ਚ ਸਮੇਂ ਦੀ ਮੰਗ ਕਰ ਰਹੇ ਹਨ, ਇਸ ਲਈ ਜਨਤਾ ਨੇ ਸੋਚਿਆ ਕਿ ਇਸ (ਰਾਜਗ) ਸਰਕਾਰ ਨੂੰ ਥੋੜ੍ਹਾ ਹੋਰ ਸਮਾਂ ਦੇ ਕੇ ਥੋੜ੍ਹਾ ਹੋਰ ਪਰਖਿਆ ਜਾਵੇ ਅਤੇ ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਹੋਇਆ ਅਤੇ ਬਸਪਾ ਨੂੰ ਖਾਸ ਸਫਲਤਾ ਨਹੀਂ ਮਿਲ ਸਕੀ।
ਮਹਾਰਾਸ਼ਟਰ 'ਚ ਭਾਜਪਾ ਸਖਤ ਸ਼ਰਤਾਂ ਤਹਿਤ ਚਾਹੁੰਦੀ ਹੈ ਸ਼ਿਵ ਸੈਨਾ ਨਾਲ ਗਠਜੋੜ!
NEXT STORY