ਆਗਰਾ— ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਦੇ ਤਾਜਗੰਜ ਇਲਾਕੇ 'ਚ ਇਕ ਹੋਟਲ 'ਚੋਂ ਬ੍ਰਿਟਿਸ਼ ਦੇ ਇਕ ਜੋੜੇ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਓਲਿਵਰ ਗਾਸਕਿਨ (28) ਅਤੇ ਅਲੇਕਜੇਂਡਰ ਗਾਸਕਿਨ (24) ਨਿਜੀ ਹੋਟਲ 'ਚ ਕੱਲ੍ਹ ਸ਼ਾਮ ਨੂੰ ਦਾਖਲ ਹੋਏ ਸਨ। ਅੱਜ ਸਵੇਰੇ ਇਹ ਦੋਵੇਂ ਜਦੋਂ ਕਾਫੀ ਦੇਰ ਤੱਕ ਆਪਣੇ ਕਮਰੇ 'ਚੋਂ ਬਾਹਰ ਨਹੀਂ ਆਏ ਤਾਂ ਹੋਟਲ ਦੇ ਕਰਮਚਾਰੀਆਂ ਨੇ ਦਰਵਾਜ਼ਾ ਤੋੜਿਆਂ ਅਤੇ ਦੋਵਾਂ ਨੂੰ ਮ੍ਰਿਤਕ ਪਾਇਆ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਦੇ ਮੁੰਹ 'ਚ ਝੱਗ ਸੀ ਅਤੇ ਉਨ੍ਹਾਂ ਦੇ ਨੇੜੇ ਕੁਝ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਜ਼ਿਆਦਾ ਮਾਤਰਾ 'ਚ ਦਵਾਈ ਦਾ ਸੇਵਨ ਕਰਨ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੋਵੇਗੀ। ਘਟਨਾ ਦੇ ਬਾਰੇ 'ਚ ਦੇੱਲੀ 'ਚ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਜੋੜਾ 11 ਜੁਲਾਈ ਨੂੰ ਭਾਰਤ ਆਇਆ ਸੀ।
ਨਹਿਰ 'ਚ ਡੁੱਬਣ ਨਾਲ ਵਿਦਿਆਰਥੀ ਦੀ ਮੌਤ
NEXT STORY