ਨਵੀਂ ਦਿੱਲੀ— ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ 'ਚ ਖਤਰਨਾਕ ਬੀਮਾਰੀ ਇਬੋਲਾ ਦੀ ਜਾਂਚ ਲਈ ਸਾਰੇ ਅੰਤਰਰਾਸ਼ਟਰੀ ਹਾਵਾਈ ਅੱਡਿਆਂ ਅਤੇ ਬੰਦਰਗਾਹਾਂ 'ਚ ਛੇਤੀ ਹੀ ਥਰਮਲ ਸਕੈਨਰਸ ਅਤੇ ਹੋਰ ਜਾਂਚ ਉਪਕਰਣ ਲਗਾਏ ਜਾਣਗੇ। ਕੇਂਦਰੀ ਸਿਹਤ ਮੰਤਰੀ ਨੇ ਅਫਰੀਕੀ ਦੇਸ਼ਾਂ 'ਚ ਤੇਜੀ ਨਾਲ ਫੈਲ ਰਹੀ ਬੀਮਾਰੀ ਇਬੋਲਾ ਤੋਂ ਬਚਣ ਲਈ ਕੰਮ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਕੈਨਰਸ ਦੀ ਮਦਦ ਨਾਲ ਬਾਹਰ ਕਤਾਰ 'ਚ ਖੜ੍ਹੇ ਯਾਤਰੀਆਂ ਦੇ ਸਰੀਰ ਦੇ ਉੱਚ ਤਾਪਮਾਨ ਦਾ ਪਤਾ ਲਗਾਇਆ ਜਾ ਸਕਦਾ ਹੈ। ਬੁਖਾਰ ਦਾ ਆਮ ਲੱਛਣ ਹੈ ਹਾਲਾਂਕਿ ਪੱਛਮੀ ਅਫਰੀਕੀ ਦੇਸ਼ਾਂ 'ਚ ਮਹਾਮਾਰੀ ਦਾ ਰੂਪ ਲੈ ਚੁੱਕੇ ਇਬੋਲਾ ਦਾ ਇਕ ਵੀ ਮਾਮਲਾ ਭਾਰਤ 'ਚ ਦਰਜ ਨਹੀਂ ਕੀਤਾ ਗਿਆ ਹੈ। ਡਾ. ਹਰਸ਼ਵਰਧਨ ਨੇ ਸਾਰੇ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਨੂੰ ਇਬੋਲਾ ਨੂੰ ਲੈ ਕੇ ਪੂਰੀ ਰਿਪੋਰਟ ਮੰਗੀ ਹੈ ਅਤੇ ਇਸ ਨਾਲ ਨਜਿੱਠਣ ਲਈ ਮਜਬੂਤ ਵਿਵਸਥਾ ਬਣਾਉਣ ਨੂੰ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਬੋਲਾ ਦਾ ਇਕ ਵੀ ਮਾਮਲਾ ਭਾਰਤ 'ਚ ਸਾਹਮਣੇ ਆਉਂਦਾ ਹੈ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੀੜਤ ਵਿਅਕਤੀ ਨਾਲ ਕਿਸ ਤਰ੍ਹਾਂ ਦਾ ਵਤੀਰਾ ਕਰਨਾ ਹੈ।
ਤਿਹਾੜ ਜੇਲ 'ਚ ਮਹਿਲਾ ਕੈਦੀਆਂ ਲਈ ਈ-ਲਾਇਬ੍ਰੇਰੀ ਸ਼ੁਰੂ ਕੀਤੀ
NEXT STORY