ਲਖਨਊ - ਲੋਕ ਸਭਾ ਚੋਣਾਂ 'ਚ ਇਕ ਪਾਸੜ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਸਾਰਿਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਦੇਖਣ ਨੂੰ ਮਿਲੀ। ਭਾਜਪਾ ਨੇ ਜਿਥੇ ਝੰਡੇ ਬੁਲੰਦ ਕੀਤੇ, ਉਥੇ ਹੀ ਕਾਂਗਰਸ ਸਮੇਤ ਸਾਰੀਆਂ ਖੇਤਰੀ ਪਾਰਟੀਆਂ ਫੁਸ ਹੋ ਗਈਆਂ ਹਨ। ਹੁਣ ਕੁਝ ਅਜਿਹਾ ਹੀ ਹਾਲ ਦੀਵਾਲੀ ਦੇ ਮੌਕੇ 'ਤੇ ਪਟਾਕਿਆਂ ਦੇ ਬਾਜ਼ਾਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਹੀ ਨਹੀਂ ਪਟਾਕਾ ਬਾਜ਼ਾਰ 'ਤੇ ਵੀ ਪ੍ਰਧਾਨ ਮੰਤਰੀ ਛਾਏ ਹੋਏ ਹਨ ਅਤੇ ਉਨ੍ਹਾਂ ਦੇ ਨਾਂ ਵਾਲੇ ਪਟਾਕਿਆਂ ਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ। ਮੋਦੀ ਬੰਬ ਦੇ ਅੱਗੇ ਦੂਜੇ ਸੈਲੀਬ੍ਰੇਟੀਆਂ ਦੇ ਨਾਂ ਵਾਲੇ ਪਟਾਕੇ ਫੁਸ ਸਾਬਿਤ ਹੋ ਰਹੇ ਹਨ। ਮੋਦੀ ਬੰਬ ਤੋਂ ਇਲਾਵਾ ਬਾਜ਼ਾਰ ਵਿਚ ਪ੍ਰਿਯੰਕਾ ਗਾਂਧੀ ਫੁਲਝੜੀ ਦੀ ਵੀ ਕਾਫੀ ਮੰਗ ਹੈ ਪਰ ਮੋਦੀ ਬੰਬ ਨੂੰ ਟੱਕਰ ਨਹੀਂ ਦੇ ਪਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਦੀਵਾਲੀ ਲਈ ਪਟਾਕਿਆਂ ਦਾ ਬਾਜ਼ਾਰ ਸੱਜ ਚੁੱਕਿਆ ਹੈ।
ਇਸ ਦਰਮਿਆਨ ਕਈ ਸੈਲੀਬ੍ਰੇਟੀ ਜਿਵੇਂ ਮੈਰੀਕਾਮ, ਮਹਿੰਦਰ ਸਿੰਘ ਧੋਨੀ, ਮੁਰਲੀ ਵਿਜੇ ਅਤੇ ਸਚਿਨ ਤੇਂਦੁਲਕਰ ਦੇ ਨਾਂ ਦੇ ਪਟਾਕੇ ਬਾਜ਼ਾਰ ਵਿਚ ਮੁਹੱਈਆ ਹਨ, ਪਰ ਮੋਦੀ ਬੰਬ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ। ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਮੋਦੀ ਬੰਬ ਦੀ ਸਪਲਾਈ ਮੰਗ ਤੋਂ ਘੱਟ ਹੈ, ਉਥੇ ਹੀ ਪਟਾਕਿਆਂ ਦੇ ਜੋ ਪੁਰਾਣੇ ਅਤੇ ਰਵਾਇਤੀ ਬ੍ਰਾਂਡ ਹਨ, ਉਹ ਤਾਂ ਡੰਪ ਹੋ ਗਏ ਹਨ। ਬੱਚੇ ਅਤੇ ਵੱਡੇ ਸਾਰੇ ਮੋਦੀ ਬ੍ਰਾਂਡ ਦੇ ਰਾਕੇਟ ਅਤੇ ਅਨਾਰ ਵੀ ਮੰਗ ਰਹੇ ਹਨ। ਹਾਲਾਂਕਿ ਜਿਨ੍ਹਾਂ ਕੰਪਨੀਆਂ ਨੇ ਮੋਦੀ ਦੇ ਨਾਂ 'ਤੇ ਬੰਬ ਬਣਾਇਆ ਹੈ, ਉਨ੍ਹਾਂ ਲਈ ਇਸ ਦੀ ਸਪਲਾਈ ਕਰਨੀ ਮੁਸ਼ਕਲ ਹੋ ਰਹੀ ਹੈ।
ਸਮ੍ਰਿਤੀ ਈਰਾਨੀ ਦਾ ਅਮੇਠੀ ਦੀ ਜਨਤਾ ਨੂੰ ਸਿਲਕ ਸਾੜ੍ਹੀ ਦਾ ਦੀਵਾਲੀ ਤੋਹਫਾ
NEXT STORY