ਜੈਪੁਰ— ਰਾਜਸਥਾਨ ਦੇ ਡਾਕਟਰ ਅਤੇ ਸਿਹਤ ਮੰਤਰੀ ਰਾਜੇਂਦਰ ਰਾਠੌਰ ਨੇ ਮੰਗਲਵਾਰ ਨੂੰ ਦੱਸਿਆ ਕਿ ਹੁਣ 5 ਬੀਮਾਰੀਆਂ ਲਈ 1 ਹੀ ਟੀਕਾ ਪੇਂਟਾਵਲੇਂਟ ਲਗਾਇਆ ਜਾਏਗਾ। ਰਾਠੌਰ ਨੇ ਮੰਗਲਵਾਰ ਨੂੰ ਵਿਭਾਗ ਅਤੇ ਯੂਨੀਸੇਫ ਦੇ ਸੰਯੁਕਤ ਤੱਵਾਵਧਾਨ 'ਚ ਆਯੋਜਿਤ ਪੇਂਟਾਵਲੇਂਟ ਵੇਕਸੀਨ 'ਤੇ ਮੀਡੀਆ ਕਾਰਜਸ਼ਾਲਾ 'ਚ ਬੋਲ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਪੇਂਟਾਵਲੇਂਟ ਵੇਕਸੀਨ ਦੇ ਪੋਸਟਰ ਅਤੇ ਪ੍ਰਚਾਰ ਸਾਮੱਗਰੀ ਦਾ ਵਿਮੋਚਨ ਕੀਤਾ। ਉਨ੍ਹਾਂ ਦੱਸਿਆ ਕਿ ਆਉਣ ਵਾਲੀ ਇਕ ਨਵੰਬਰ ਤੋਂ ਸੂਬੇ 'ਚ ਜਨਮ ਲੈਣ ਵਾਲੇ ਕਰੀਬ ਸਾਢੇ 16 ਲੱਖ ਬੱਚਿਆਂ ਨੂੰ ਇਹ ਟੀਕਾ ਲਗਾਉਣਾ ਸ਼ੁਰੂ ਕੀਤਾ ਜਾਵੇਗਾ। ਇਸ ਵੇਕਸੀਨ ਨਾਲ ਪੰਜ ਤਰ੍ਹਾਂ ਦੇ ਰੋਗ ਡਿਪਥੀਰੀਆ, ਕਾਲੀ ਖਾਂਸੀ, ਟੈਟਨੇਸ, ਹੈਪੇਟਾਈਟਸ ਬੀ, ਅਤੇ ਹਿਬ ਨਾਲ ਹੋਣ ਵਾਲੇ ਨਿਮੋਨੀਆ ਅਤੇ ਦੀਮਾਗੀ ਬੁਖਾਰ ਦੀ ਰੋਕਥਾਮ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਬੈਕਟੀਰੀਆ ਹਿਮੋਫਿਲਸ ਇਨਫਲੂਇੰਜਾ ਬੀ ਹਿਬ ਲਈ ਪਹਿਲਾ ਵਾਰ ਟੀਕਾਕਰਣ ਸ਼ੁਰੂ ਕੀਤਾ ਜਾ ਰਿਹਾ ਹੈ।

ਪ੍ਰਿਯੰਕਾ ਫੁਲਝੜੀ ਅਤੇ ਮੈਰੀਕਾਮ ਅਨਾਰ 'ਤੇ ਭਾਰੀ 'ਮੋਦੀ ਬੰਬ'
NEXT STORY