ਫਰੀਦਾਬਾਦ- ਦੀਵਾਲੀ ਨੂੰ ਸਿਰਫ ਇਕ ਦਿਨ ਰਹਿ ਗਿਆ ਹੈ। ਘਰ ਤੋਂ ਲੈ ਕੇ ਦੁਕਾਨਾਂ ਵੀ ਬਹੁਤ ਸੱਜੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਪਰ ਕਈ ਵਾਰ ਲੋਕਾਂ ਦੀ ਲਾਪਰਵਾਹੀ ਦਾ ਸ਼ਿਕਾਰ ਹੋਰ ਲੋਕ ਵੀ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਖਬਰ ਫਰੀਦਾਬਾਦ ਤੋਂ ਸੁਣਨ ਨੂੰ ਮਿਲ ਰਹੀ ਹੈ।
ਫਰੀਦਾਬਾਦ 'ਚ ਦੁਸ਼ਹਿਰਾ ਮੈਦਾਨ 'ਚ ਸਜੇ ਪਟਾਕਿਆਂ ਵਾਲੇ ਬਾਜ਼ਾਰ 'ਚ ਮੰਗਲਵਾਰ ਸ਼ਾਮ ਅਚਾਨਕ ਅੱਗ ਲਗਣ ਕਾਰਨ ਖੇਤਰ 'ਚ ਭਗਦੜ ਪੈ ਗਈ। ਅੱਗ ਲਗਣ ਕਰਕੇ 200 ਤੋਂ ਜ਼ਿਆਦਾ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ। ਦਮਕਲ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਣ 'ਚ ਲੱਗੀਆਂ ਹਨ।
ਉੱਧਰ ਅੱਗ ਲੱਗਣ ਤੋਂ ਬਾਅਦ ਲੋਕਾਂ 'ਚ ਭਾਰੀ ਗੁੱਸਾ ਹੈ। ਪੂਰੇ ਸ਼ਹਿਰ 'ਚ ਕਈ ਥਾਵਾਂ 'ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਲੋਕ ਥਾਂ ਥਾਂ 'ਤੇ ਸੜਕ ਜਾਮ ਕਰ ਰਹੇ ਹਨ। ਹਸਪਤਾਲ ਦੇ ਸਾਹਮਣੇ ਸ਼ਹਿਰ ਦੇ ਵਿਚਾਲੇ ਸਜਾਵਟ ਵਾਲੇ ਇਸ ਬਾਜ਼ਾਰ 'ਚ ਮੰਗਲਵਾਰ ਸ਼ਾਮ ਲੱਗਭਗ 6:20 ਵਜੇ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਪਟਾਕਾ ਬਾਜ਼ਾਰ ਦੀ ਦੁਕਾਨ ਨੰਬਰ 4 ਅਤੇ 5 'ਚ ਇਕ ਵਿਸਫੋਟ ਹੋਇਆ ਅਤੇ ਅੱਗ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਬਾਜ਼ਾਰ 'ਚ ਅੱਗ ਨੇ ਭਿਆਨਕ ਰੂਪ ਲੈ ਲਿਆ। ਕੁਝ ਲੋਕ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਨੂੰ ਮੰਨ ਰਹੇ ਹਨ। ਜਾਣਕਾਰੀ ਮੁਤਾਬਕ ਬਾਜ਼ਾਰ 'ਚ ਲੱਗੀ ਅੱਗ ਕਾਰਨ 235 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ। ਇਨ੍ਹਾਂ 'ਚ ਲੱਗਭਗ 7.5 ਕਰੋੜ ਦੇ ਪਟਾਕੇ ਸੜ ਕੇ ਸੁਆਹ ਹੋ ਗਏ। ਲੱਗਭਗ 150 ਵਾਹਨ ਵੀ ਸੜ ਗਏ। ਦੂਜੇ ਪਾਸੇ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਬਾਜ਼ਾਰ 'ਚ ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੇ ਚੱਲਦੇ ਇਹ ਹਾਦਸਾ ਹੋਇਆ ਹੈ। ਲੋਕਾਂ ਮੁਤਾਬਕ ਪ੍ਰਸ਼ਾਸ਼ਨ ਦੇ ਅਣਦੇਖੀ ਦੇ ਚੱਲਦੇ ਪਟਾਕਾ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਆਪਸ 'ਚ ਜੁੜੀਆਂ ਹੋਈਆਂ ਸਨ। ਇਸ ਕਾਰਨ ਅੱਗ ਸਾਰੇ ਪਾਸੇ ਫੈਲ ਗਈ। ਬਾਜ਼ਾਰ 'ਚੋਂ ਹੁਣ ਵੀ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਫਿਲਹਾਲ ਕਿਸੇ ਦੀ ਜਾਨ ਜਾਣ ਦੀ ਕੋਈ ਖਬਰ ਨਹੀਂ ਹੈ।
ਹੁਣ 5 ਬੀਮਾਰੀਆਂ ਲਈ ਲਗਾਇਆ ਜਾਏਗਾ, 1 ਹੀ ਟੀਕਾ!
NEXT STORY