ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਇਕ ਸਕੂਲ 'ਚ ਬੁੱਧਵਾਰ ਦੀ ਸਵੇਰ ਨੂੰ ਪ੍ਰਿੰਸੀਪਲ ਦੀ 29 ਸਾਲ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ। ਲੜਕੀ ਦੀ ਲਾਸ਼ ਸਕੂਲ ਕੰਪਲੈਕਸ ਵਿਚ ਸਥਿਤ ਆਪਣੇ ਪਿਤਾ ਦੇ ਅਧਿਕਾਰਤ ਆਵਾਸ 'ਤੇ ਮਿਲੀ। ਇਸ ਤਰ੍ਹਾਂ ਲੜਕੀ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਲੜਕੀ ਨੇ ਸਕੂਲ ਕੰਪਲੈਰਸ ਵਿਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਪੀੜਤਾ ਦੀ ਪਛਾਣ ਅੰਜਨਾ ਸੈਨੀ ਦੇ ਤੌਰ 'ਤੇ ਕੀਤੀ ਗਈ ਹੈ। ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਆਪਣੇ ਕਮਰੇ 'ਚ ਛੱਤ ਨਾਲ ਲਟਕਿਆ ਦੇਖਿਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।
ਪੁਲਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਅੰਜਨਾ ਇਕ ਨਿੱਜੀ ਕੰਪਨੀ 'ਚ ਕੰਮ ਕਰਦੀ ਸੀ ਅਤੇ ਉਹ ਦਿੱਲੀ ਪਬਲਿਕ ਸਕੂਲ ਦੀ ਆਰ. ਕੇ. ਪੁਰਮ ਸ਼ਾਖਾ ਵਿਚ ਪ੍ਰਿੰਸੀਪਲ, ਆਪਣੇ ਪਿਤਾ ਡਾ. ਡੀ. ਆਰ. ਸੈਨੀ ਨਾਲ ਰਹਿੰਦੀ ਸੀ।
ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸੰਕੇਤ ਮਿਲਿਆ ਹੈ ਕਿ ਪੀੜਤਾ ਨੇ ਫਾਹਾ ਲਾ ਕੇ ਖੁਦਕੁਸ਼ੀ ਕੀਤੀ ਹੈ। ਫਾਰੇਂਸਿਕ ਦਲ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਏਮਸ ਲੈ ਜਾਇਆ ਗਿਆ ਹੈ। ਲੜਕੀ ਵਲੋਂ ਅਜਿਹਾ ਕਦਮ ਕਿਉਂ ਉਠਾਇਆ ਗਿਆ ਹੈ, ਇਸ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਛੇੜਛਾੜ ਦਾ ਵਿਰੋਧ ਕਰਨ ’ਤੇ ਸ਼ਿਵ ਸੈਨਾ ਨੇਤਾ ਦਾ ਕਤਲ
NEXT STORY