ਨਵੀਂ ਦਿੱਲੀ/ਆਸਟ੍ਰੇਲੀਆ- ਹਰ ਕੋਈ ਮਾਂ ਚਾਹੁੰਦੀ ਹੈ ਕਿ ਉਸ ਦੇ ਬੱਚੇ ਨੂੰ ਕੋਈ ਦੁੱਖ ਨਾ ਹੋਵੇ ਅਤੇ ਜੇਕਰ ਉਸ ਨੂੰ ਕੋਈ ਦੁੱਖ ਘੇਰ ਵੀ ਲੈਂਦਾ ਹੈ ਤਾਂ ਉਸ ਦਾ ਦੁੱਖ ਵੀ ਮਾਂ ਨੂੰ ਲੱਗ ਜਾਵੇ ਪਰ ਕਈ ਵਾਰ ਇਨਸਾਨ ਦੀ ਜ਼ਿੰਦਗੀ 'ਚ ਅਜਿਹਾ ਔਖਾ ਸਮਾਂ ਆ ਜਾਂਦਾ ਹੈ ਕਿ ਉਹ ਕੁਝ ਨਹੀਂ ਕਰ ਸਕਦਾ। ਗਰੀਬੀ ਅਤੇ ਪੈਸੇ ਦੀ ਘਾਟ ਮਾਂ ਦੇ ਦਰਦ ਨੂੰ ਹੋਰ ਵਧਾ ਦਿੰਦੀ ਹੈ। ਕੁਝ ਅਜਿਹੀ ਹੀ ਹੈ, ਇਸ ਮਾਂ ਦੀ ਦਾਸਤਾ ਜੋ ਕਿ ਆਪਣੀ ਬੱਚੀ ਦੀ ਜ਼ਿੰਦਗੀ ਲਈ ਦੁਆ ਮੰਗ ਰਹੀ ਹੈ।
ਉਸ ਮਾਂ ਲਈ ਉਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ ਹੋਵੇਗਾ, ਜਦੋਂ ਉਸ ਦੀ ਬੱਚੀ ਪੈਦਾ ਹੋਣ ਤੋਂ ਬਾਅਦ ਹੀ 21 ਸਰਜਰੀਆਂ ਝੱਲ ਚੁੱਕੀ ਹੋਵੇ। ਇਸ ਬੱਚੀ ਦੇ ਜਨਮ ਤੋਂ ਹੀ ਮੂੰਹ ਅਤੇ ਢਿੱਡ ਦਰਮਿਆਨ ਗ੍ਰਾਸ ਨਲੀ ਦੀ ਲੰਬਾਈ ਪੂਰੀ ਨਹੀਂ ਹੈ। ਜਿਸ ਕਾਰਨ ਉਹ ਕੁਝ ਵੀ ਖਾਣ-ਪੀਣ ਵਿਚ ਅਸਮਰੱਥ ਹੈ। ਇਸ ਬੱਚੀ ਦੀ ਮਦਦ ਲਈ ਅੱਗੇ ਆਉਣ ਵਾਲੇ ਕਈ ਹੱਥ ਵੀ ਜ਼ਿੰਦਗੀ ਦੀ ਜਗ 'ਚ ਘੱਟ ਪੈ ਰਹੇ ਹਨ। ਬੱਚੀ ਆਸਟਰੇਲੀਆ 'ਚ ਸਿਡਨੀ ਦੇ ਇਕ ਹਸਪਤਾਲ ਵਿਚ ਭਰਤੀ ਹੈ। ਬੱਚੀ ਦੀ ਮਾਂ ਕੋਲ ਆਪਣੀ ਬੱਚੀ ਨੂੰ ਬਚਾਉਣ ਲਈ ਪੈਸਿਆਂ ਦੀ ਘਾਟ ਹੈ।
ਘਰੇਲੂ ਹਿੰਸਾ ਦੀ ਸ਼ਿਕਾਰ ਸਵੀਟੀ ਨਾਂ ਦੀ ਔਰਤ ਨੂੰ ਉਸ ਦੇ ਐਨ. ਆਰ. ਆਈ. ਪਤੀ ਨੇ ਬੱਚੀ ਦੇ ਜਨਮ ਤੋਂ ਪੰਜ ਮਹੀਨੇ ਬਾਅਦ ਹੀ ਛੱਡ ਦਿੱਤਾ ਸੀ। ਇਹ ਮਾਂ ਉਦੋਂ ਤੋਂ ਹੀ ਆਪਣੇ ਦਮ 'ਤੇ ਬੱਚੀ ਦੇ ਇਲਾਜ ਲਈ ਹਰਸੰਭਵ ਕੋਸ਼ਿਸ਼ ਕਰ ਰਹੀ ਹੈ। ਬੱਚੀ ਦੇ ਇਲਾਜ ਲਈ ਡਾਕਟਰਾਂ ਨੇ ਤਕਰੀਬਨ 7 ਕਰੋੜ ਰੁਪਏ ਦਾ ਖਰਚ ਦੱਸਿਆ ਹੈ। ਅਜਿਹੇ ਵਿਚ ਹੁਣ ਸਵੀਟੀ ਦੀਆਂ ਉਮੀਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੀਆਂ ਹਸਤੀਆਂ 'ਤੇ ਟਿੱਕੀਆਂ ਹਨ। ਬੱਚੀ ਦੀ ਮਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਗੁਹਾਰ ਲਾਈ ਹੈ।
ਹੁਣ ਡ੍ਰੋਨ ਪਹੁੰਚਾਏਗਾ ਲੋਕਾਂ ਤੱਕ ਸਮਾਨ
NEXT STORY