ਨਵੀਂ ਦਿੱਲੀ- ਕਾਂਗਰਸ ਨੂੰ ਮਿਲੀ ਹਾਰ ਕਾਰਨ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਬੇਹੱਦ ਨਾਰਾਜ਼ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਹੱਥ ਘੱਟ ਸੀਟਾਂ ਲੱਗੀਆਂ ਅਤੇ ਹਾਰ ਦਾ ਮੂੰਹ ਦੇਖਣਾ ਪਿਆ। ਜਿਸ ਕਾਰਨ ਸੋਨੀਆ ਗਾਂਧੀ ਨਾਖੁਸ਼ ਹੈ। ਸੋਨੀਆ ਦੋਹਾਂ ਸੂਬਿਆਂ ਵਿਚ ਕਾਂਗਰਸ ਨੂੰ ਮਿਲੀ ਹਾਰ ਦੀ ਸਮੀਖਿਆ ਕਰੇਗੀ।
ਪਾਰਟੀ ਦੇ ਸੂਬਾ ਮੁਖੀ ਸ਼ਕੀਲ ਅਹਿਮਦ ਨੇ ਸੂਬੇ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਪਾਰਟੀ ਦੇ ਖਰਾਬ ਪ੍ਰਦਰਸ਼ਨ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਾਂਗਰਸ ਨੇਤਾਵਾਂ ਨੂੰ ਕਿਹਾ ਕਿ ਉਹ ਆਪਣੀ ਗੱਲ ਪਾਰਟੀ ਦੇ ਸਾਹਮਣੇ ਰੱਖਣ।
ਅਹਿਮਦ ਨੇ ਸੋਨੀਆ ਗਾਂਧੀ ਨੂੰ ਦੱਸਿਆ ਕਿ ਜਾਟ ਵੋਟਾਂ ਦੀ ਵੰਡ ਕਾਂਗਰਸ ਅਤੇ ਇਨੈਲੋ ਦਰਮਿਆਨ ਹੋਣਾ ਹਾਰ ਦਾ ਇਕ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਆਖਰੀ ਸਮੇਂ 'ਤੇ ਭਾਜਪਾ ਨੂੰ ਸਮਰਥਨ ਦੇਣਾ ਪਾਰਟੀ ਲਈ ਸਿਰਸਾ ਵਿਚ ਮਹਿੰਗਾ ਪਿਆ। ਕੁਝ ਨੇਤਾਵਾਂ ਦਾ ਕਹਿਣਾ ਹੈ ਕਿ ਸੈਲਜਾ-ਹੁੱਡਾ ਵਿਵਾਦ ਕਾਰਨ ਪਾਰਟੀ ਨੂੰ ਦਲਿਤ ਵੋਟਾਂ ਦਾ ਨੁਕਸਾਨ ਉਠਾਉਣਾ ਪਿਆ ਜੋ ਕਿ ਚੋਣਾਂ ਵਿਚ ਹਾਰ ਦਾ ਕਾਰਨ ਹੋ ਸਕਦਾ ਹੈ।
ਹਰਿਆਣਾ 'ਚ 27 ਸਾਲਾਂ ਬਾਅਦ ਪੰਜਾਬੀਆਂ ਦੀ 'ਬੱਲੇ-ਬੱਲੇ'(ਦੇਖੋ ਤਸਵੀਰਾਂ)
NEXT STORY