ਜੰਮੂ- ਰੱਖਿਆ ਮੰਤਰੀ ਅਰੁਣ ਜੇਤਲੀ ਦੀ ਸਖਤ ਚਿਤਾਵਨੀ ਤੋਂ ਬਾਅਦ ਪਾਕਿਸਤਾਨ ਵੱਲੋਂ ਬੁੱਧਵਾਰ ਨੂੰ ਫਿਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ ਦੇ ਅਰਨੀਆ ਅਤੇ ਸਾਂਬਾ ਸੈਕਟਰ ’ਚ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ’ਤੇ ਗੋਲੀਬਾਰੀ ਕੀਤੀ। ਗੋਲੀਬਾਰੀ ’ਚ ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਮਿਲੀ ਹੈ। ਪਾਕਿਸਤਾਨ ਨੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਰਾਊਂਡ ਗੋਲੀਆਂ ਚਲਾਈਆਂ। ਭਾਰਤੀ ਫੌਜ ਵੱਲੋਂ ਜਵਾਬੀ ਕਾਰਵਾਈ ਦੀ ਹੁਣ ਤੱਕ ਕੋਈ ਸੂਚਨਾ ਨਹੀਂ ਹੈ।
ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਦੀ ਫੌਜ ਨੇ ਸਰਹੱਦ ’ਤੇ ਜੰਗਬੰਦੀ ਦੀ ਉਲੰਘਣਾ ਜਾਰੀ ਰੱਖੀ ਤਾਂ ਉਸ ਨੂੰ ਇਸ ਦਾ ਖਾਮੀਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਨੇ ਇਕ ਸਮਾਚਾਰ ਚੈਨਲ ਨਾਲ ਗੱਲਬਾਤ ’ਚ ਕਿਹਾ ਕਿ ਪਾਕਿਸਤਾਨ ਜੇਕਰ ਵਾਰਤਾ ਲਈ ਅਨੁਕੂਲ ਮਾਹੌਲ ਬਣਾਉਂਦਾ ਹੈ ਤਾਂ ਭਾਰਤ ਉਸ ਨਾਲ ਗੱਲਬਾਤ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਕਦੇ ਨਹੀਂ ਕਿਹਾ ਕਿ ਉਹ ਪਾਕਿਸਤਾਨ ਨਾਲ ਗੱਲਬਾਤ ਨਹੀਂ ਕਰੇਗਾ।
ਸ਼੍ਰੀ ਜੇਤਲੀ ਨੇ ਕਿਹਾ,‘‘ਪਾਕਿਸਤਾਨ ਹੁਣ ਕੌਮਾਂਤਰੀ ਸਰਹੱਦ ’ਤੇ ਜੰਗਬੰਦੀ ਦੀ ਉਲੰਘਣਾ ਕਰਦਾ ਹਾਂ ਤਾਂ ਸਰਹੱਦੀ ਸੁਰੱਖਿਆ ਫੋਰਸ ਇਸ ਦਾ ਸਖਤ ਜਵਾਬ ਦਿੰਦੀ ਹੈ, ਜਦੋਂ ਕਿ ਕੰਟਰੋਲ ਰੇਖਾ ’ਤੇ ਉਸ ਦੀ ਹਰਕਤ ਨਾਲ ਨਜਿੱਠਣ ਲਈ ਫੌਜ ਤਿਆਰ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ 6 ਅਕਤੂਬਰ ਤੋਂ ਹੀ ਭਾਰਤੀ ਸਰਹੱਦ ’ਚ ਲਗਾਤਾਰ ਗੋਲੀਬਾਰੀ ਕਰ ਰਿਹਾ ਹੈ। ਇਸ ਦੌਰਾਨ 8 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 62 ਹੋਰ ਜ਼ਖਮੀ ਹੋਏ ਹਨ। ਸਰਹੱਦੀ ਖੇਤਰਾਂ ਦੇ ਕਰੀਬ 30 ਹਜ਼ਾਰ ਲੋਕਾਂ ਨੂੰ ਕੰਪਲੈਕਸਾਂ ’ਚ ਸ਼ਰਨ ਲੈਣੀ ਪਈ ਹੈ।
ਕਾਂਗਰਸ ਪਾਰਟੀ ਦੀ ਹਾਰ ਕਾਰਨ ਸੋਨੀਆ ਪ੍ਰੇਸ਼ਾਨ!
NEXT STORY