ਨਵੀਂ ਦਿੱਲੀ— ਆਗਰਾ ਦੇ ਇਕ ਹੋਟਲ ਤੋਂ ਮੰਗਲਵਾਰ ਸਵੇਰ ਇਕ ਬ੍ਰਿਟਿਸ਼ ਜੋੜੀ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਦੋਹਾਂ ਪਤੀ-ਪਤਨੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਡਰੱਗ ਓਵਰਡੋਜ਼ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲਾ ਸਾਫ ਹੋ ਸਕੇਗਾ। ਦੋਹਾਂ ਦੀ ਪਛਾਣ 28 ਸਾਲਾ ਜੇਮਜ਼ ਓਲੀਵਰ ਅਤੇ 24 ਸਾਲਾ ਅਲੈਗਜੇਂਡਰਾ ਨਿਕੋਲਾ ਗਾਰਕੋਲ ਦੇ ਰੂਪ ਵਿਚ ਹੋਈ ਹੈ। ਦੋਵੇਂ 11 ਜੁਲਾਈ ਨੂੰ ਭਾਰਤ ਆਏ ਸਨ ਅਤੇ 18 ਅਕਤੂਬਰ ਨੂੰ ਆਗਰਾ ਪਹੁੰਚੇ ਅਤੇ ਰੈਜੀਡੇਂਸੀ ਹੋਟਲ ਵਿਚ ਰੁਕੇ ਸਨ। 20 ਅਕਤੂਬਰ ਨੂੰ ਉਹ ਤਾਜਮਹਿਲ ਦੇ ਨੇੜੇ ਹੋਟਲ ਮਾਇਆ ਵਿਚ ਸ਼ਿਫਟ ਹੋ ਗਏ।
ਪੁਲਸ ਦਾ ਕਹਿਣਾ ਹੈ ਕਿ ਸ਼ਾਇਦ ਦੋਹਾਂ ਦੀ ਮੌਤ ਸੋਮਵਾਰ ਰਾਤ ਨੂੰ ਹੀ ਹੋ ਚੁੱਕੀ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਖਾਣ ਲਈ ਜੋ ਰਾਤ ਦਾ ਖਾਣਾ ਮੰਗਵਾਇਆ ਸੀ, ਉਹ ਉਸੇ ਤਰ੍ਹਾਂ ਪਿਆ ਹੋਇਆ ਸੀ। ਪੁਲਸ ਦੇ ਮੁਤਾਬਕ ਜੇਮਜ਼ ਦੇ ਕੋਲੋਂ ਸਰ ਗੰਗਾਰਾਮ ਹਸਪਤਾਲ ਦਾ ਪਰਚਾ ਮਿਲਿਆ, ਜਿਸ ਵਿਚ ਉਸ ਦੇ ਲਈ ਕੁਝ ਦਵਾਈਆਂ ਲਿਖੀਆਂ ਹੋਈਆਂ ਸਨ ਪਰ ਲੁਈਸ ਨੇ ਉਹ ਦਵਾਈ ਕਿਉਂ ਖਾਧੀ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ। ਦਵਾਈ ਖਾਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ ਤੇ ਉਨ੍ਹਾਂ ਨੇ ਉਲਟੀਆਂ ਵੀ ਕੀਤੀਆਂ ਪਰ ਹੋਟਲ ਦੇ ਸਟਾਫ ਨੂੰ ਉਨ੍ਹਾਂ ਨੇ ਕੋਈ ਸੂਚਨਾ ਨਹੀਂ ਦਿੱਤੀ। ਸਵੇਰੇ ਜਦੋਂ ਸਾਢੇ ਗਿਆਰਾ ਵਜੇ ਤੱਕ ਵੀ ਚੈੱਕ ਆਊਟ ਲਈ ਜੋੜਾ ਬਾਹਰ ਨਹੀਂ ਆਇਆ ਤਾਂ ਹੋਟਲ ਦੇ ਸਟਾਫ ਨੇ ਅੰਦਰ ਜਾ ਕੇ ਦੇਖਿਆ। ਕਮਰੇ ਦੇ ਅੰਦਰ ਦੋਹਾਂ ਦੀਆਂ ਲਾਸ਼ਾਂ ਪਈਆਂ ਸਨ।
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
NEXT STORY