ਵਾਸ਼ਿੰਗਟਨ— ਦੂਜੀ ਸੰਸਾਰ ਜੰਗ ਦੌਰਾਨ ਡੁੱਬੇ ਦੋ ਬੇੜੇ ਉੱਤਰੀ ਕੈਰੋਲਿਨਾ ਦੇ ਕੰਢੇ ਨੇੜੇ ਮਹਾਸਾਗਰ ਦੀ ਗਹਿਰਾਈ ਵਿਚ ਹੁਣ ਜਾ ਕੇ ਸੱਤ ਦਹਾਕਿਆਂ ਬਾਅਦ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੇੜੇ ਸਾਲ 1942 ਵਿਚ ਦੂਜੀ ਸੰਸਾਰ ਜੰਗ ਦੇ ਸਮੇਂ ਅਟਲਾਂਟਿਕ ਵਿਚ ਹੋਏ ਸੰਘਰਸ਼ ਦੌਰਾਨ ਡੁੱਬ ਗਏ ਸਨ। ਕਰੀਬ ਸੱਤ ਦਹਾਕੇ ਪਹਿਲਾਂ ਇਹ ਬੇੜੇ ਜਿਸ ਥਾਂ 'ਤੇ ਡੁੱਬੇ ਸਨ, ਉਸ ਨੂੰ 'ਗ੍ਰੇਵਯਾਰਡ ਆਫ ਦਿ ਅਟਲਾਂਟਿਕ' ਕਿਹਾ ਜਾਂਦਾ ਹੈ।
'ਨੈਸ਼ਨਲ ਓਸ਼ਨਿਕ ਐੈਂਡ ਐਟਮਾਸਫੇਰਿਕ ਐਡਮਿਨਿਸਟ੍ਰੇਸ਼ਨ ਆਫਿਸ ਆਫ ਨੈਸ਼ਨਲ ਮਰੀਨ ਸੈਂਚੁਰੀਜ਼' (ਐੱਨ. ਓ. ਏ. ਏ.) ਦੀ ਅਗਵਾਈ ਵਿਚ ਸ਼ੋਧਕਰਤਾਵਾਂ ਨੇ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਨੂੰ ਸਮੁੰਦਰੀ ਤੱਟ ਤੋਂ ਲਗਭਗ 48 ਕਿਲੋਮੀਟਰ ਦੀ ਗਹਿਰਾਈ ਵਿਚ ਖੋਜਿਆ ਗਿਆ ਹੈ।
ਐੱਨ. ਓ. ਏ. ਏ. ਨੇ ਦੱਸਿਆ ਕਿ ਦੋਵੇਂ ਬੇੜੇ ਜਰਮਨ ਯੂ-ਬੋਟ 576 ਅਤੇ ਬਲੂਫੀਲਡਜ਼ ਦੀ ਖੋਜ ਨਾਲ ਦੂਜੀ ਸੰਸਾਰ ਜੰਗ ਦੇ ਇਤਿਹਾਸਕ ਫੌਜੀ ਸੰਘਰਸ਼ ਅਤੇ ਪਾਣੀ ਵਿਚ ਯੁੱਧ ਦੇ ਬਾਰੇ ਵਿਚ ਯੁੱਧ ਦੇ ਬਾਰੇ ਵਿਚ ਦੁਰਲੱਭ ਜਾਣਕਾਰੀ ਮਿਲ ਸਕੇਗੀ।
ਸਮੁੰਦਰ ਦੀ ਗਹਿਰਾਈ ਵਿਚ ਇਹ ਬੇੜੇ ਇਕ-ਦੂਜੇ ਤੋਂ 240 ਗਜ਼ ਦੀ ਦੂਰੀ 'ਤੇ ਪਏ ਹਨ। ਯੁੱਧ ਦੌਰਾਨ 15 ਜੁਲਾਈ, 1942 ਨੂੰ ਵਰਜੀਨੀਆ ਦੇ ਨੋਰਫੋਕ ਤੋਂ ਫਲੋਰੀਡਾ ਜਾ ਰਹੇ ਜਹਾਜ਼ਾਂ ਦੇ ਇਕ ਕਾਫਿਲੇ 'ਤੇ ਜਰਮਨ ਪਣਡੁੱਬੀ ਨੇ ਹਮਲਾ ਕੀਤਾ ਸੀ, ਜਿਸ ਵਿਚ ਕੁਝ ਬੇੜੇ ਡੁੱਬ ਗਏ ਸਨ ਅਤੇ ਕੁਝ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ
ਨਿੱਕੇ ਜਿਹੇ ਬੱਚੇ ਨੇ ਜਿੱਤੀ ਪੱਗੜੀ ਦੀ ਜੰਗ (ਤਸਵੀਰਾਂ)
NEXT STORY