ਵਾਸ਼ਿੰਗਟਨ-ਅਮਰੀਕਾ 'ਚ ਪੱਤਰਕਾਰ ਅਧਿਕਾਰ ਸਮੂਹ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੋਂ ਉਨ੍ਹਾਂ ਦੇ ਦੇਸ਼ 'ਚ ਇਕ ਨਿੱਜੀ ਨਿਊਜ਼ ਚੈਨਲ ਦੀ ਮੁਅਤੱਲੀ ਵਾਪਸ ਲੈਣ ਦੀ ਅਪੀਲ ਕੀਤੀ ਹੈ। ਸੀ.ਪੀ.ਜੇ. ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਨੇ ਸ਼ਰੀਫ ਨੂੰ ਲਿਖਤੀ ਅਪੀਲ 'ਚ ਕਿਹਾ ਹੈਕਿ ਉਹ ਏ.ਆਰ.ਆਈ. ਨਿਊਜ਼ ਦੀ ਮੁਅਤੱਲੀ ਰੱਦ ਕਰੇ। ਇਸ ਨਿਊਜ਼ ਚੈਨਲ 'ਤੇ ਦੇਸ਼ ਦੀ ਨਿਆਂਪਾਲਿਕਾ ਖਿਲਾਫ ਇਤਰਾਜ਼ਯੋਗ ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਦੋਸ਼ ਹੈ।
ਚੈਨਲ ਨੂੰ 15 ਦਿਨ ਲਈ ਮੁਅਤੱਲ ਕਰ ਦਿੱਤਾ ਗਿਆ ਸੀ ਅਤੇ ਉਸ 'ਤੇ 1 ਕਰੋੜ ਪਾਕਿਸਤਾਨੀ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਸੀ। ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਮੰਗਲਵਾਰ ਨੂੰ ਏ.ਆਰ.ਆਈ. ਨਿਊਜ਼ ਦਾ ਲਾਈਸੈਂਸ ਰੱਦ ਕਰਦੇ ਹੋਏ ਉਸ 'ਤੇ 'ਖਰਾ ਸੱਚ' ਨਾਂ ਦਾ ਟਾਕ ਸ਼ੋਅ 'ਚ ਦੇਸ਼ ਦੀ ਨਿਆਂਪਾਲਿਕਾ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਇਸ ਪ੍ਰੋਗਰਾਮ 'ਚ ਅਦਾਲਤੀ ਵਿਵਸਥਾ ਅਤੇ ਸੀਨੀਅਰ ਜੱਜਾਂ ਦੀ ਅਲੋਚਨਾ ਕੀਤੀ ਗਈ ਸੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਸੀ.ਪੀ.ਜੇ. ਦੇ ਕਾਰਜਕਾਰੀ ਨਿਰਦੇਸ਼ਕ ਜੋਲ ਸਿਮੌਨ ਨੇ ਕਿਹਾ ਕਿ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀ ਸਾਡੇ ਪ੍ਰਤੀਨਿਧੀ ਮੰਡਲ ਅਤੇ ਪਾਕਿਸਤਾਨ ਦੀ ਜਨਤਾ ਤੋਂ ਜਿਮ ਪ੍ਰੈਸ ਦੀ ਸੁਤੰਤਰਤਾ ਅਤੇ ਆਜ਼ਾਦ ਮੀਡੀਆ ਨੂੰ ਉਤਸ਼ਾਹਿਤ ਦੇਣ ਦਾ ਵਾਅਦਾ ਕੀਤਾ ਸੀ, ਤੁਸੀ ਉਸਦੇ ਅਨੁਰੂਪ ਏ.ਆਰ.ਈ. ਨਿਊਜ਼ ਨੂੰ ਬਹਾਲ ਕਰਨ ਲਈ ਤੁਸੀ ਆਪਣੀ ਪੂਰੀ ਸਮੱਰਥਾ ਦਾ ਇਸਤੇਮਾਲ ਕਰਨ।
ਏਸ ਨਨ ਨੇ ਕਰਾਤੀ ਧੰਨ-ਧੰਨ (ਵੀਡੀਓ)
NEXT STORY