ਇਸਲਾਮਾਬਾਦ- ਪਾਕਿਸਤਾਨ ਦੇ ਉਤਰ ਪੱਛਮੀ ਕਬੀਲੀਆਈ ਇਲਾਕੇ ਵਿਚ ਅੱਤਵਾਦੀਆਂ ਵਲੋਂ ਪੋਲੀਓ ਟੀਕਾਕਰਨ ਟੀਮ 'ਤੇ ਕੀਤੇ ਗਏ ਬੰਬ ਹਮਲੇ ਵਿਚ ਅੱਜ ਘੱਟੋ-ਘੱਟ 3 ਵਿਅਕਤੀ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਘੀ ਪ੍ਰਸ਼ਾਸਿਤ ਆਦਿਵਾਸੀ ਇਲਾਕਿਆਂ ਦੇ ਬਿਜੌਰ ਸਥਿਤ ਮਮੂੰਦ ਇਲਾਕੇ ਵਿਚ ਰਿਮੋਟ ਨਾਲ ਧਮਾਕਾ ਕੀਤਾ ਗਿਆ, ਜਿਸ 'ਚ ਪੋਲੀਓ-ਰੋਕੂ ਮੁਹਿੰਮ ਦੇ ਤਿੰਨ ਮੈਂਬਰ ਪ੍ਰਭਾਵਿਤ ਹੋਏ। ਇਹ ਜ਼ਿਲਾ ਉਨ੍ਹਾਂ 7 ਜ਼ਿਲਿਆਂ 'ਚੋਂ ਇਕ ਹੈ, ਜਿਥੇ ਤਾਲਿਬਾਨ ਸਰਗਰਮ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਸ ਹਮਲੇ 'ਚ ਇਕ ਹੀ ਦਿਨ ਪਹਿਲਾਂ ਅੱਤਵਾਦੀਆਂ ਨੇ ਪੋਲੀਓ ਰੋਕੂ ਕਰਮਚਾਰੀਆਂ ਨੂੰ ਖੁੱਲ੍ਹੇ ਤੌਰ 'ਤੇ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਪੋਲੀਓ ਮੁਹਿੰਮ 'ਚ ਹਿੱਸੇਦਾਰੀ ਜਾਰੀ ਰੱਖੀ, ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾਣਗੇ।
ਸੀ.ਪੀ.ਜੇ. ਨੇ ਸ਼ਰੀਫ ਤੋਂ ਕੀਤੀ ਪਾਕਿਸਤਾਨੀ ਨਿਊਜ਼ ਚੈਨਲ ਬਹਾਲ ਕਰਨ ਦੀ ਅਪੀਲ
NEXT STORY