ਭਾਰਤੀ ਪ੍ਰਧਾਨ ਮੰਤਰੀ ਨੂੰ ਮੁਸਲਿਮ ਅਤੇ ਪਾਕਿਸਤਾਨ ਵਿਰੁੱਧ ਦਸਿਆ
ਕਰਾਚੀ- ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਜ਼ਹਿਰ ਉਗਲਦਿਆਂ ਕਿਹਾ ਕਿ ਮੋਦੀ ਪਾਕਿਸਤਾਨ ਨੂੰ ਖਿਡੌਣਾ ਨਾ ਸਮਝੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੋਦੀ ਨੇ ਸੱਤਾ ਸੰਭਾਲੀ ਹੈ, ਭਾਰਤ-ਪਾਕਿ ਸਰਹੱਦ 'ਤੇ ਤਣਾਅ ਵਧ ਗਿਆ ਹੈ। ਮੁਸ਼ੱਰਫ ਨੇ ਕਿਹਾ ਕਿ ਮੋਦੀ ਪਾਕਿਸਤਾਨ ਨੂੰ ਥੱਪੜ ਮਾਰ ਕੇ ਸਮਝਾ ਨਹੀਂ ਸਕਦੇ। ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਪਾਕਿਸਤਾਨ ਅਤੇ ਮੁਸਲਮਾਨ ਵਿਰੋਧੀ ਕਰਾਰ ਤਾ।
ਭਾਰਤ-ਪਾਕਿ ਸਰਹੱਦ 'ਤੇ ਤਣਾਅ ਬਾਰੇ ਮੁਸ਼ਰਫ ਨੇ ਕਿਹਾ ਕਿ ਸਰਹੱਦ 'ਤੇ ਪਾਕਿ ਨੇ ਗੋਲਾਬਾਰੀ ਨਹੀਂ ਸ਼ੁਰੂ ਕੀਤੀ। ਸਾਬਕਾ ਪਾਕਿਸਤਾਨ ਦੇ ਰਾਸ਼ਟਰਪਤੀ ਮੁਸ਼ੱਰਫ ਨੇ ਗੋਲਾਬਾਰੀ ਦਾ ਦੋਸ਼ ਭਾਰਤ 'ਤੇ ਹੀ ਮੜ੍ਹ ਦਿਤਾ ਅਤੇ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਭਾਰਤ ਘੱਟ ਨਾ ਸਮਝੇ। ਮੁਸ਼ੱਰਫ ਨੇ ਨਵਾਜ਼ ਸ਼ਰੀਫ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੌਰੇ ਦੌਰਾਨ ਸ਼ਰੀਫ ਨੂੰ ਹੁਰੀਅਤ ਕਾਨਫਰੰਸ ਦੇ ਆਗੂਆਂ ਨਾਲ ਵੀ ਮੁਲਾਕਾਤ ਕਰਨੀ ਚਾਹੀਦੀ ਸੀ।
ਭਾਰਤ ਨੇ ਇਰਾਕ, ਸੀਰੀਆ 'ਚ ਵੱਖਵਾਦ ਨੂੰ ਲੈ ਕੇ ਜਤਾਈ ਚਿੰਤਾ
NEXT STORY