ਸੰਯੁਕਤ ਰਾਸ਼ਟਰ- ਭਾਰਤ ਨੇ ਇਰਾਕ ਅਤੇ ਸੀਰੀਆ 'ਚ ਵੱਖਵਾਦੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਰਾਜਨੀਤਕ ਕਾਰਵਾਈਆਂ ਦੇ ਇਕੱਠ ਅਤੇ ਸਥਾਈ ਸਰਕਾਰੀ ਸੰਸਥਾਵਾਂ ਦੇ ਨਿਰਮਾਣ ਰਾਹੀਂ ਖੇਤਰ ਅਜਿਹੇ ਕੱਟੜਵਾਦ ਦਾ ਮੁਕਾਬਲਾ ਕਰ ਸਕੇਗਾ।
ਸੰਯੁਕਤ ਰਾਸ਼ਟਰ 'ਚ ਭਾਰਤ ਦੇ ਰਾਜਦੂਤ ਅਸ਼ੋਕ ਮੁਖਰਜੀ ਨੇ ਦੱਸਿਆ ਕਿ ਅਸੀਂ ਕੱਟੜਪੰਥੀ ਅਤੇ ਵੱਖਵਾਦੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਬਹੁਤ ਚਿੰਤਾ 'ਚ ਹਾਂ। ਉਹ ਸੁਰੱਖਿਆ ਪ੍ਰੀਸ਼ਦ 'ਚ ਪੱਛਮੀ ਏਸ਼ੀਆ ਦੇ ਹਾਲਾਤ 'ਤੇ ਹੋਈ ਬਹਿਸ 'ਚ ਬੋਲ ਰਹੇ ਸਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਲਈ ਸਾਰੀਆਂ ਪਾਰਟੀਆਂ ਅਤੇ ਧਿਰਾਂ ਨੂੰ ਸਾਂਝੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੁਖਰਜੀ ਨੇ ਦੱਸਿਆ ਕਿ ਅਸੀਂ ਰਾਜਨੀਤਕ ਕਾਰਵਾਈ ਦੇ ਇਕੱਠ ਅਤੇ ਸਥਾਈ ਸਰਕਾਰੀ ਸੰਸਥਾਵਾਂ ਦੇ ਨਿਰਮਾਣ ਰਾਹੀਂ ਹੱਲ ਕੱਢਣ 'ਚ ਵਿਸ਼ਵਾਸ ਕਰਦੇ ਹਾਂ। ਅਜਿਹਾ ਕਰਨਾ ਵੱਖਵਾਦ ਅਤੇ ਕੱਟੜਵਾਦ ਦਾ ਸਾਹਮਣਾ ਕਰਨ 'ਚ ਪ੍ਰਭਾਵੀ ਹੋਵੇਗਾ।
ਚੰਦਰਮਾ 'ਤੇ ਜਾਵੇਗਾ ਚੀਨ ਦਾ ਲੂਨਰ ਆਰਬੀਟਰ
NEXT STORY