ਲਾਹੌਰ- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ਨੇ ਬੁੱਧਵਾਰ ਨੂੰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੌਮਾਂਤਰੀ ਸਰਹੱਦ 'ਤੇ ਭਾਰਤ ਵਲੋਂ ਹਮਲੇ ਦਾ ਦੋਸ਼ ਲਗਾਉਂਦੇ ਹੋਏ ਇਸ ਦੀ ਨਿੰਦਾ ਕੀਤੀ ਅਤੇ ਕੌਮਾਂਤਰੀ ਭਾਈਚਾਰੇ ਨੂੰ ਹਾਲਾਤ 'ਤੇ ਧਿਆਨ ਦੇਣ ਦੀ ਅਪੀਲ ਕੀਤੀ। ਪੰਜਾਬ ਦੇ ਕਾਨੂੰਨ ਮੰਤਰੀ ਮੁਜਤਬਾ ਸ਼ੁਜਾਉਰ ਰਹਿਮਾਨ ਨੇ 371 ਮੈਂਬਰੀ ਸੂਬਾਈ ਵਿਧਾਨ ਸਭਾ ਵਿਚ ਮਤਾ ਰੱਖਿਆ ਅਤੇ ਇਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਮਤੇ ਵਿਚ ਕਥਿਤ ਸਰਹੱਦ ਪਾਰੋਂ ਗੋਲੀਬਾਰੀ ਲਈ ਭਾਰਤੀ ਫੌਜ ਦੀ ਨਿੰਦਾ ਕਰਦੇ ਹੋਏ ਕਿਹਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਵਿਚ ਸਰਹੱਦੀ ਪਿੰਡ ਸਿਆਲਕੋਟ ਵਿਚ 10 ਤੋਂ ਜ਼ਿਆਦਾ ਪਾਕਿਸਤਾਨੀਆਂ ਦੀ ਜਾਨ ਚਲੀ ਗਈ। ਵਿਧਾਨ ਸਭਾ ਵਿਚ ਵਿਰੋਧੀ ਪਾਰਟੀਆਂ ਪੀ. ਪੀ. ਪੀ. ਅਤੇ ਪੀ. ਐੱਮ. ਐੱਲ. ਕਿਊ. ਨੇ ਵੀ ਮਤੇ ਦਾ ਸਮਰਥਨ ਕੀਤਾ।
ਪਾਕਿਸਤਾਨ ਨੂੰ ਖਿਡੌਣਾ ਨਾ ਸਮਝੇ ਮੋਦੀ : ਮੁਸ਼ੱਰਫ
NEXT STORY