ਲਾਹੌਰ-ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ਨੇ ਬੁੱਧਵਾਰ ਨੂੰ ਸਰਵਸਹਿਮਤੀ ਨਾਲ ਪ੍ਰਸਤਾਵ ਪਾਸ ਕਰਕੇ ਕੌਮਾਂਤਰੀ ਬਾਰਡਰ 'ਤੇ ਭਾਰਤ ਵਲੋਂ ਹਮਲੇ ਦਾ ਦੋਸ਼ ਲਗਾਉਂਦਿਆਂ ਇਸਦੀ ਨਿਖੇਧੀ ਕੀਤੀ ਤੇ ਕੌਮਾਂਤਰੀ ਭਾਈਚਾਰੇ ਤੋਂ ਹਾਲਾਤ 'ਤੇ ਧਿਆਨ ਦੇਣ ਦੀ ਅਪੀਲ ਕੀਤੀ।
ਪੰਜਾਬ ਦੇ ਕਾਨੂੰਨ ਮੰਤਰੀ ਮੁਜਤਬਾ ਸ਼ੁਜਾਉਰ ਰਹਿਮਾਨ ਨੇ 371 ਮੈਂਬਰੀ ਸੂਬਾਈ ਵਿਧਾਨ ਸਭਾ 'ਚ ਪ੍ਰਸਤਾਵ ਰੱਖਿਆ ਤੇ ਇਸਨੂੰ ਸਰਵਸਹਿਮਤੀ ਨਾਲ ਪਾਸ ਕੀਤਾ। ਪ੍ਰਸਤਾਵ 'ਚ ਸਰਹੱਦ ਪਾਰੋਂ ਗੋਲੀਬਾਰੀ ਲਈ ਭਾਰਤੀ ਫੌਜ ਦੀ ਨਿਖੇਧੀ ਕਰਦਿਆਂ ਕਿਹਾ ਗਿਆ ਹੈ ਕਿ ਇਨ੍ਹਾਂ ਹਮਲਿਆਂ 'ਚ ਸਰਹੱਦੀ ਪਿੰਡ ਸਿਆਲਕੋਟ 'ਚ 10 ਤੋਂ ਜ਼ਿਆਦਾ ਪਾਕਿਸਤਾਨੀਆਂ ਦੀ ਜਾਨ ਗਈ ਹੈ।
ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਭਾਰਤ ਸਰਹੱਦ ਪਾਰੋਂ ਗੋਲੀਬਾਰੀ ਕਰਕੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਹਨ।
ਪਾਕਿ 'ਚ ਪੰਜਾਬ ਵਿਧਾਨ ਸਭਾ ਨੇ ਸਰਹੱਦ ਪਾਰੋਂ ਹੋ ਰਹੇ ਹਮਲੇ ਦੀ ਨਿੰਦਾ ਦਾ ਮਤਾ ਕੀਤਾ ਪਾਸ
NEXT STORY