ਓਹੀਓ-ਪਿਆਰ ਦੀਆਂ ਗੱਲਾਂ ਤਾਂ ਹਰ ਕੋਈ ਕਰ ਲੈਂਦਾ ਹੈ ਪਰ ਇਸ ਨੂੰ ਨਿਭਾਉਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਅਜਿਹੇ ਹੀ ਸੱਚੇ ਅਤੇ ਅਨੋਖੇ ਪਿਆਰ ਦੀ ਮਿਸਾਲ ਸਿਨਸਿਨਾਟੀ ਸ਼ਹਿਰ ਦੇ ਇਕ ਪ੍ਰੇਮੀ ਜੋੜੇ ਨੇ ਦਿੱਤੀ, ਜਿੱਥੇ ਪਤਨੀ ਦੀ ਮੌਤ ਤੋਂ ਬਾਅਦ ਪਤੀ ਵੀ ਜ਼ਿੰਦਾ ਨਹੀਂ ਰਹਿ ਸਕਿਆ ਅਤੇ ਆਪਣੀ ਪਤਨੀ ਕੋਲ ਚਲਾ ਗਿਆ।
ਜਾਣਕਾਰੀ ਮੁਤਾਬਕ ਓਹੀਓ ਦੇ ਸਿਨਸਿਨਾਟੀ ਸ਼ਹਿਰ ਦੇ ਰਹਿਣ ਵਾਲੀ ਹੈਲੇਨ ਦੀ ਅਚਾਨਕ ਮੌਤ ਹੋ ਗਈ। ਇਸ ਦਾ ਪਤਾ ਲੱਗਦੇ ਹੀ ਉਸ ਦਾ ਪਤੀ ਰਾਤ ਨੂੰ ਉਸ ਕੋਲ ਪਹੁੰਚਿਆ ਅਤੇ ਉਸ ਨੂੰ ਆਖਰੀ ਕਿੱਸ ਕੀਤੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਹੈਲੇਨ ਮੈਨੂੰ ਵੀ ਬੁਲਾ ਲਓ। ਸਿਰਫ ਇੰਨਾ ਕਹਿਣ ਦੇ 28 ਘੰਟੇ ਬਾਅਦ ਹੀ ਹੈਲੇਨ ਨੇ ਆਪਣੇ ਪਤੀ ਨੂੰ ਆਪਣੇ ਕੋਲ ਬੁਲਾ ਲਿਆ। ਜੋ ਆਉਰ ਦੀ ਮੌਤ ਪਿਛਲੇ ਸ਼ੁੱਕਰਵਾਰ ਨੂੰ ਹੋਈ। ਉਸ ਨੇ 5 ਮਹੀਨੇ ਪਹਿਲਾਂ ਆਪਣਾ 100ਵਾਂ ਜਨਮਦਿਨ ਮਨਾਇਆ ਸੀ। ਉਨ੍ਹਾਂ ਦੇ ਬੱਚਿਆਂ ਨੂੰ ਪਤਾ ਸੀ ਕਿ ਉਨ੍ਹਾਂ ਦਾ ਪਿਤਾ ਮਾਂ ਤੋਂ ਇਕ ਰਾਤ ਤੋਂ ਜ਼ਿਆਦਾ ਦੂਰ ਨਹੀਂ ਰਹਿ ਸਕਦਾ।
ਹੈਲੇਨ ਆਉਰ ਅਤੇ ਜੋ ਆਉਰ ਦਾ 1941 'ਚ ਚਰਚ 'ਚ ਵਿਆਹ ਹੋਇਆ ਸੀ। ਜਦੋਂ ਦੋਹਾਂ ਦਾ ਵਿਆਹ ਹੋਇਆ ਤਾਂ ਉਸ ਸਮੇਂ ਦੂਜਾ ਵਿਸ਼ਵ ਯੁੱਧ ਲੱਗਾ ਹੋਇਆ ਸੀ ਅਤੇ ਦੋਹਾਂ ਨੂੰ ਜ਼ਿਆਦਾ ਸਮਾਂ ਯੁੱਧ 'ਚ ਹੀ ਬਿਤਾਉਣਾ ਪੈ ਰਿਹਾ ਸੀ। ਹੈਲਨ ਅਤੇ ਜੋ ਦੇ 10 ਬੱਚੇ ਹੋਏ। ਇਨ੍ਹਾਂ ਦੇ ਨਾਲ ਹੀ ਉਹ 16 ਪੋਤੇ, 29 ਪੋਤੀਆਂ ਦੇ ਜਨਮ ਦੇ ਗਵਾਹ ਬਣੇ।
ਕਾਹਿਰਾ ਯੂਨੀਵਰਸਿਟੀ ਦੇ ਬਾਹਰ ਬੰਬ ਧਮਾਕੇ 'ਚ 10 ਜ਼ਖਮੀ
NEXT STORY