ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਬਰਾਕ ਨੇ ਦੀਵਾਲੀ ਦੇ ਮੌਕੇ 'ਤੇ ਹਿੰਦੂਆਂ, ਜੈਨ, ਸਿੱਖ ਅਤੇ ਬੁੱਧ ਭਾਈਚਾਰੇ ਦੇ ਲੋਕਾਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਮੌਕਾ ਯਾਦ ਦਿਵਾਉਂਦਾ ਹੈ ਕਿ ਹਨੇਰਾ ਕਿੰਨਾ ਵੀ ਕਿਉਂ ਨਾ ਹੋਵੇ, ਅੰਤ ਰੌਸ਼ਨੀ ਦੀ ਹੀ ਜਿੱਤ ਹੁੰਦੀ ਹੈ। ਓਬਾਮਾ ਨੇ ਵੀਰਵਾਰ ਨੂੰ ਆਪਣੇ ਦੀਵਾਲੀ ਸੰਦੇਸ਼ 'ਚ ਕਿਹਾ ਕਿ ਮੈਂ ਅਮਰੀਕਾ ਅਤੇ ਵਿਸ਼ਵ 'ਚ ਪ੍ਰਕਾਸ਼ ਦੇ ਇਸ ਉਤਸਵ ਨੂੰ ਮਨਾ ਰਹੇ ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦੇਣਾ ਚਾਹੁੰਦਾ ਹਾਂ।
ਸਾਲ 2009 'ਚ ਓਬਾਮਾ ਪਹਿਲੇ ਅਜਿਹੇ ਰਾਸ਼ਟਰਪਤੀ ਬਣੇ, ਜਿਨ੍ਹਾਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ ਸੀ ਅਤੇ ਇਹ ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰ (ਏ.ਏ.ਪੀ.ਆਈ.) ਭਾਈਚਾਰੇ ਦੇ ਲੋਕਾਂ ਲਈ ਖੁਸ਼ੀ ਦਾ ਮੌਕਾ ਸੀ। ਦੀਵਾਲੀ ਇਹ ਵੀ ਯਾਦ ਦਿਵਾਉਂਦੀ ਹੈ ਕਿ ਜਿੱਤ ਹਾਸਲ ਕਰਨ ਲਈ ਅਸੀਂ ਸਾਰਿਆਂ ਨੂੰ ਆਪਣੇ ਆਪ ਨੂੰ ਦੁਜਿਆਂ ਦੀ ਸੇਵਾ 'ਚ ਸਮਰਪਿਤ ਕਰਕੇ ਆਪਣੇ ਹਿੱਸੇ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜੇਕਰ ਅਸੀਂ ਇਕ ਦੂਜੇ ਨਾਲ ਆਪਣੀਆਂ ਵਚਨਬੱਧਤਾਵਾਂ ਨੂੰ ਮਜ਼ਬੂਤ ਕਰਦੇ ਹਾਂ ,ਇਕ -ਦੂਜੇ ਨੂੰ ਉੱਚਾ ਚੁੱਕਣ ਲਈ ਕੰਮ ਕਰਦੇ ਹਾਂ ,ਤਾਂ ਅਸੀਂ ਉਸ ਉੱਜਵਲ ਭਵਿੱਖ ਨੂੰ ਹਾਸਲ ਕਰਨ ਦੀ ਦਿਸ਼ਾ 'ਚ ਲਗਾਤਾਰ ਅੱਗੇ ਵਧਦੇ ਰਹਾਂਗੇ, ਜਿਸ ਨੂੰ ਅਸੀਂ ਸਾਰੇ ਪਾਉਣਾ ਚਾਹੁੰਦੇ ਹਾਂ।
ਇੰਨਾ ਪਿਆਰ ਕਿ ਮਰ ਕੇ ਵੀ ਜੁਦਾ ਨਾ ਹੋਇਆ ਪ੍ਰੇਮੀ ਜੋੜਾ (ਦੇਖੋ ਤਸਵੀਰਾਂ)
NEXT STORY