ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੀ ਸੰਸਦ 'ਤੇ ਵੀਰਵਾਰ ਨੂੰ ਹੋਏ ਹਮਲੇ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਘਟਨਾ ਬਹੁਤ ਪਰੇਸ਼ਾਨ ਕਰਨ ਵਾਲੀ ਹੈ। ਮੋਦੀ ਨੇ ਟਵਿਟ ਕੀਤਾ 'ਓਟਾਵਾ 'ਚ ਹਮਲੇ ਦੀ ਖਬਰ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਹੈ। ਮੈਂ ਸਾਰੇ ਲੋਕਾਂ ਦੀ ਸੁਰੱਖਿਆ ਦੀ ਪ੍ਰਾਰਥਨਾ ਕਰਦਾ ਹਾਂ'। ਕੈਨੇਡਾ ਦੀ ਸੰਸਦ ਦੇ ਅੰਦਰ ਅਤੇ ਬਾਹਰ ਦੋਹਾਂ ਥਾਵਾਂ 'ਤੇ ਗੋਲੀਬਾਰੀ ਹੋਈ ਹੈ। ਸੁਰੱਖਿਆ ਬਲਾਂ ਵਲੋਂ ਮਰਨ ਤੋਂ ਪਹਿਲਾਂ ਇਕ ਬੰਦੂਕਧਾਰੀ ਨੇ ਇਕ ਇਕ ਫੌਜੀ ਨੂੰ ਗੋਲੀ ਮਾਰ ਦਿੱਤੀ। ਰਾਜਧਾਨੀ ਓਟਾਵਾ ਸਥਿਤ ਪਾਰਲੀਮੈਂਟ ਹਿੱਲ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਪਿਸਤੌਲ ਲੈ ਕੇ ਇਕ ਵਿਅਕਤੀ ਨੇ ਰਾਸ਼ਟਰੀ ਜੰਗ ਸਮਾਰਕ 'ਤੇ ਖੜੇ ਇਕ ਫੌਜੀ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਇਕ ਕਾਰ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ ਉਸ ਨੂੰ ਚਲਾਉਂਦੇ ਹੋਏ ਸੈਂਟਰਲ ਬਲਾਕ ਦੇ ਮੁੱਖ ਦਰਵਾਜ਼ੇ 'ਚ ਦਾਖਲ ਹੋਣ ਲੱਗਿਆ ਸੀ, ਉਦੋਂ ਹੀ ਸੁਰੱਖਿਆ ਬਲਾਂ ਨੇ ਉਸ ਨੂੰ ਮਾਰ ਦਿੱਤਾ।
ਓਬਾਮਾ ਨੇ ਵੀ ਕਿਹਾ 'ਹੈਪੀ ਦੀਵਾਲੀ '
NEXT STORY