ਬ੍ਰਾਜ਼ੀਲ-39 ਔਰਤਾਂ ਦੇ ਹੱਤਿਆਰੇ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਹੱਤਿਆਰੇ ਨੇ ਦੱਸਿਆ ਕਿ ਆਖਿਰਕਾਰ ਕਿਉਂ ਉਸਨੇ ਇੰਨੇ ਲੋਕਾਂ ਦੀ ਜਾਨ ਲਈ। ਉਸ ਨਾਲ ਯੌਨ ਉਤਪੀੜਣ ਹੋਇਆ ਸੀ, ਇਸ ਲਈ ਉਸਨੇ ਅਜਿਹਾ ਕੀਤਾ। ਟੈਗੋ ਹੈਨਰਿਕ ਗੇਮਜ਼ ਨੇ ਕਈ ਲੜਕੀਆਂ ਨੂੰ ਪਾਗਲਪਨ 'ਚ ਹੀ ਮਾਰ ਦਿੱਤਾ। ਗੌਮਜ਼ ਤੋਂ ਜ਼ਬਤ ਕੀਤੇ ਗਏ ਸਮਾਨ 'ਚ ਕਈ ਲੜਕੀਆਂ ਦੀ ਫੋਟੋਆਂ ਮਿਲੀਆਂ ਹਨ, ਜਿਨ੍ਹਾਂ ਨੂੰ ਉਸਨੇ ਮਾਰਿਆ। 26 ਸਾਲਾਂ ਗੌਮਜ਼ ਨੇ ਦੱਸਿਆ ਕਿ ਘੱਟੋਂ-ਘੱਟ ਉਸਨੇ 39 ਔਰਤਾਂ ਨੂੰ ਮੌਤ ਦੇ ਘਾਟ ਉਤਾਰਿਆ। ਜਿਨ੍ਹਾਂ 'ਚੋਂ 16 ਬੇਘਰ ਮਹਿਲਾਵਾਂ ਅਤੇ ਕਿਨਰ ਸਨ।
ਗੌਮਜ਼ ਨੇ ਜੇਲ ਦੇ ਅੰਦਰ ਆਪਣੀ ਬਾਂਹ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਸੀ। ਗੌਮਜ਼ ਨੇ ਦੱਸਿਆ ਕਿ ਬਚਪਨ 'ਚ ਉਸਦੇ ਨਾਲ ਯੌਨ ਉਤਪੀੜਣ ਅਤੇ ਗੰਦਾ ਵਿਵਹਾਰ ਹੋਇਆ ਸੀ, ਇਸ ਲਈ ਉਹ ਹੱਤਿਆਰਾ ਬਣ ਗਿਆ। ਪਿਛਲੇ 9 ਮਹੀਨਿਆਂ ਦੌਰਾਨ ਉਸਨੇ ਮੱਧ ਬ੍ਰਾਜ਼ੀਲ ਸਮੇਤ ਕਈ ਥਾਵਾਂ 'ਤੇ ਲੋਕਾਂ ਦੀ ਹੱਤਿਆ ਕੀਤੀ। ਪਿਛਲੇ ਹਫਤੇ ਪੁਲਸ ਵਲੋਂ ਚਲਾਈ ਗਈ ਵੱਡੀ ਮੁਹਿੰਮ 'ਚ ਉਸਦੀ ਗ੍ਰਿ੍ਰਫਤਾਰੀ ਕੀਤੀ ਗਈ।
11 ਸਾਲ ਦੀ ਉਮਰ 'ਚ ਗੌਮਜ਼ ਨਾਲ ਯੌਨ ਉਤਪੀੜਣ ਹੋਇਆ ਸੀ ਅਤੇ ਉਸ ਦਾ ਯੌਨ ਸੋਸ਼ਣ ਉਸਦੇ ਗੁਆਂਢੀ ਨੇ ਕੀਤਾ ਸੀ, ਜਿਸ ਕਾਰਨ ਉਸਦੀ ਸਾਰੀ ਜ਼ਿੰਦਗੀ ਬਦਲ ਗਈ। ਇਸ ਤੋਂ ਬਾਅਦ ਉਸ ਲੱਗਿਆ ਕਿ ਜਿਵੇਂ ਉਸਦੀ ਜ਼ਿੰਦਗੀ ਖਤਮ ਹੋ ਗਈ ਹੈ। ਦਿਨੋਂ -ਦਿਨ ਉਸਦੇ ਅੰਦਰ ਗੁੱਸਾ ਪੈਦਾ ਹੁੰਦਾ ਗਿਆ। ਗੌਮਜ਼ ਦੇ ਕੋਲ ਤੇਜ਼ਧਾਰ ਹਥਿਆਰ, ਨੰਬਰ ਪਲੇਟ ਸਮੇਤ ਹੋਰ ਸਮਾਨ ਬਰਾਮਦ ਹੋਇਆ ਹੈ। ਬਰਾਮਦ ਕੀਤੇ ਹਥਿਆਰਾਂ ਨਾਲ ਉਹ ਹੱਤਿਆਵਾਂ ਕਰਦਾ ਸੀ।
ਵ੍ਹਾਈਟ ਹਾਊਸ ਦੀ ਚਾਰਦੀਵਾਰੀ ਪਾਰ ਕਰਨ ਵਾਲਾ ਵਿਅਕਤੀ ਗ੍ਰਿਫਤਾਰ
NEXT STORY