ਇਸਲਾਮਾਬਾਦ-ਪਾਕਿਸਤਾਨ ਦੀ ਅਧਿਕਾਰਤ ਧਾਰਮਿਕ ਸੰਸਥਾ ਕੌਂਸਲ ਆਫ ਇਸਲਾਮਿਕ ਆਈਡੀਓਲੌਜੀ ਨੇ ਸਰਕਾਰ ਤੋਂ ਉਸ ਕਾਨੂੰਨ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ, ਜਿਸ ਅਧੀਨ ਕੋਈ ਮੁਸਲਿਮ ਮਹਿਲਾ ਪਤੀ ਦੇ ਦੂਜਾ ਵਿਆਹ ਕਰਨ ਲੈਣ 'ਤੇ ਤਲਾਕ ਲੈ ਸਕਦੀ ਹੈ। ਕੌਂਸਲ ਦੇ ਪ੍ਰਧਾਨ ਮੌਲਾਨਾ ਮੁਹੰਮਦ ਖਾਨ ਸ਼ੀਰਾਨੀ ਨੇ ਇਸ ਸਾਲ ਦੀ ਚੌਥੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਵਿਆਹ ਨਾਲ ਜੁੜੇ ਹੋਰ ਕਾਨੂੰਨਾਂ 'ਤੇ ਵੀ ਚਰਚਾ ਕੀਤੀ।
ਸ਼ੀਰਾਨੀ ਨੇ ਕਿਹਾ ਕਿ ਇਸਲਾਮ ਨੇ ਔਰਤਾਂ ਨੂੰ ਆਪਣੇ ਪਤੀ ਤੋਂ ਵੱਖਰੇ ਹੋਣ ਦਾ ਹੱਕ ਦਿੱਤਾ ਹੈ ਪਰ ਪਤੀ ਦਾ ਦੂਜਾ ਵਿਆਹ ਕਰ ਲੈਣਾ ਤਲਾਕ ਦਾ ਸਹੀ ਆਧਾਰ ਨਹੀਂ ਹੋ ਸਕਦਾ। ਕੌਂਸਲ ਆਫ ਇਸਲਾਮਿਕ ਆਈਡੀਓਲੋਜੀ ਨੇ ਮੁਸਲਿਮ ਤਲਾਕ ਕਾਨੂੰਨ, 1939 ਦੀ ਪ੍ਰਸੰਗਕ ਧਾਰਾ 'ਤੇ ਚਰਚਾ ਕੀਤੀ ਅਤੇ ਕਿਹਾ ਕਿ ਅਜਿਹੇ ਤਲਾਕ ਦਾ ਆਧਾਰ ਸ਼ਰੀਆ ਦੇ ਖਿਲਾਫ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਸ ਧਾਰਾ ਨੂੰ ਖਤਮ ਕਰੇ ਜੇਕਰ ਕਿਸੇ ਮਹਿਲਾਂ ਨਾਲ ਅਸਾਮਨਤਾ ਜਾਂ ਕੱਟੜਤਾ ਦਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਉਹ ਵੱਖਰੀ ਹੋ ਸਕਦੀ ਹੈ ਪਰ ਦੂਜੀ ਜਾਂ ਇਸ ਤੋਂ ਜ਼ਿਆਦਾ ਵਿਆਹਾਂ ਕਾਰਨ ਉਸ ਤੋਂ ਵੱਖਰੇ ਹੋਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
'ਐਡੀਲੇਡ ਖੇਡ ਮੇਲਾ' 26 ਅਕਤੂਬਰ ਨੂੰ
NEXT STORY