ਮੈਲਬੋਰਨ-(ਮਨਦੀਪ ਸਿੰਘ ਸੈਣੀ)- ਗੁਰਦੁਆਰਾ ਸ੍ਰੀ ਸਰਬੱਤ ਖਾਲਸਾ ਐਡੀਲੇਡ ਵਿਖੇ 26 ਅਕਤੂਬਰ ਨੂੰ 'ਐਡੀਲੇਡ ਖੇਡ ਮੇਲਾ' ਕਰਵਾਇਆ ਜਾ ਰਿਹਾ ਹੈ, ਜਿਸ 'ਚ ਕਬੱਡੀ, ਹਾਕੀ, ਵਾਲੀਵਾਲ, ਨੈੱਟਬਾਲ, ਰੱਸਾਕਸ਼ੀ ਤੇ ਦੌੜਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸੰਗੀਤਕ ਕੁਰਸੀ ਦੌੜ, ਖੋ-ਖੋ, ਗਤਕਾ, ਦਸਤਾਰ ਮੁਕਾਬਲੇ ਤੇ ਆਤਿਸ਼ਬਾਜ਼ੀ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ। ਹਰਮਨ ਰੇਡੀਓ ਤੇ ਸ਼ਾਈਨਿੰਗ ਹੋਪ ਵਲੋਂ ਇਸ ਖੇਡ ਮੇਲੇ ਦੀ ਖਾਸ ਤੌਰ 'ਤੇ ਵੀਡੀਓ ਬਣਾ ਕੇ ਪ੍ਰਦਰਸ਼ਿਤ ਕੀਤੀ ਜਾਵੇਗੀ। ਇਸ ਮੇਲੇ ਨੂੰ ਸਫਲ ਬਣਾਉਣ ਲਈ ਭੁਪਿੰਦਰ ਸਿੰਘ ਤੱਖਰ, ਚਮਕੌਰ ਸਿੰਘ, ਰੁਪਿੰਦਰ ਸਿੰਘ, ਬਲਜੀਤ ਸਿੰਘ ਵਲੋਂ ਖਾਸ ਯੋਗਦਾਨ ਦਿੱਤਾ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਖੇਡ ਪ੍ਰੇਮੀਆਂ ਨੂੰ ਇਸ ਖੇਡ ਮੇਲੇ 'ਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਗਿਆ ਹੈ।
ਸਾਊਦੀ ਅਰਬ ਨੇ ਅਲਕਾਇਦਾ ਦੇ ਸ਼ੱਕੀਆਂ ਨੂੰ ਭੇਜਿਆ ਜੇਲ
NEXT STORY