ਲਖਨਾਊ-ਦੇਸ਼ ਦੀ ਵੰਡ ਤੋਂ ਬਾਅਦ ਵੱਡੀ ਗਿਣਤੀ 'ਚ ਹਿੰਦੂ ਸਿੰਧੀ ਭਾਰਤ ਆਏ, ਉਨ੍ਹਾਂ 'ਚੋਂ ਕੁਝ 50 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਇਥੇ ਹੀ ਹਨ ਪਰ ਉਨ੍ਹਾਂ ਦਾ ਭਾਰਤੀ ਨਾਗਰਿਕ ਹੋਣ ਦਾ ਇਹ ਸੁਪਨਾ ਅਧੂਰਾ ਹੀ ਰਹਿ ਗਿਆ ਪਰ ਕੇਂਦਰ ਦੀ ਨਵੀਂ ਸਰਕਾਰ ਹੁਣ ਇਨ੍ਹਾਂ ਦੀ ਸਾਰ ਲੈ ਰਹੀ ਹੈ ਅਤੇ ਇਨ੍ਹਾਂ ਨੇ ਨਾਗਰਿਕਤਾ ਦੇਣ ਲਈ ਅੰਕੜਿਆਂ ਨੂੰ ਇੱਕਠਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਈ ਸਾਲਾਂ ਦੌਰਾਨ ਕਰੀਬ 10 ਹਜ਼ਾਰ ਪਰਿਵਾਰ ਕਈ ਕਾਰਨਾਂ ਤੋਂ ਖਾਸ ਕਰਕੇ ਧਾਰਮਿਕ ਉਤਪੀੜਣ ਤੋਂ ਤੰਗ ਪਾਕਿਸਤਾਨ ਤੋਂ ਭਾਰਤ ਆ ਗਏ ਅਤੇ ਲੰਬੇ ਸਮੇਂ ਲਈ ਵੀਜ਼ਾ ਲੈ ਕੇ ਉਤਰ-ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਵਸ ਗਏ ਪਰ ਪਾਕਿਸਤਾਨੀ ਨਾਗਰਿਕ ਦੇ ਰੂਪ 'ਚ ਪਰ ਹੁਣ ਗ੍ਰਹਿ ਮੰਤਰਾਲੇ ਦਾ ਇਕ ਕਾਰਜ ਦਲ ਉਨ੍ਹਾਂ ਕੋਲ ਮੌਜੂਦ ਪਾਸਪੋਰਟ, ਵੀਜ਼ਾ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕਰ ਰਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੰਤਰਾਲੇ ਦੇ ਇਕ ਦਲ ਨੇ ਅਸਲ 'ਚ ਸੱਚਾਈ ਨੂੰ ਸਮਝਣ ਲਈ ਇਥੇ ਕਲੇਕਟ੍ਰੇਟ 'ਚ ਵੈਸੇ 290 ਲੋਕਾਂ ਨਾਲ ਮੁਲਾਕਾਤ ਕੀਤੀ ਹੈ।
ਆਥੁਰਾਨ ਨਾਂ ਦੇ 57 ਸਾਲਾਂ ਇਕ ਵਿਅਕਤੀ ਨੇ ਕਿਹਾ ਕਿ ਪਿਛਲੇ 21 ਸਾਲ 'ਚ ਤਿੰਨ ਵਾਰ ਉਨ੍ਹਾਂ ਦਾ ਪਾਸਪੋਰਟ ਬਣ ਚੁੱਕਿਆ ਹੈ ਪਰ ਉਨ੍ਹਾਂ ਦੇ ਵੀਜ਼ੇ ਨੂੰ ਇਕ ਵੀ ਵਿਸਥਾਰ ਨਹੀਂ ਮਿਲ ਸਕਿਆ ਹੈ। ਭਾਰਤ 'ਚ ਵਸਣ ਦੀ ਮੰਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪ੍ਰਕਿਰਿਆ ਦਾ ਸੁਆਗਤ ਯੋਗ ਕਦਮ ਹੈ। ਇਕ ਵਿਅਕਤੀ ਨੇ ਕਿਹਾ ਕਿ ਮੈਂ ਸਦਾ ਲਈ ਭਾਰਤ ਰਹਿਣਾ ਚਾਹੁੰਦਾ ਹਾਂ, ਜੇਕਰ ਨਾਗਰਿਕਤਾ ਮਿਲ ਜਾਂਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ।
ਪਤੀ ਵਲੋਂ ਦੂਜਾ ਵਿਆਹ ਕਰਨ 'ਤੇ ਪਹਿਲੀ ਪਤਨੀ ਨੂੰ ਨਾ ਮਿਲੇ ਤਲਾਕ
NEXT STORY