ਨਵੀਂ ਦਿੱਲੀ- ਇਲੈਕਟ੍ਰੋਨਿਕਸ ਕੰਪਨੀ ਫਿਲਿਪਸ ਨੇ ਸ਼ਾਨਦਾਰ ਕਿਊ.ਐਚ.ਡੀ. ਡਿਸਪਲੇ ਅਤੇ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਫਿਲਿਪਸ ਨੇ ਇਸ ਨਵੇਂ ਸਮਾਰਟਫੋਨ ਦਾ ਨਾਮ ਆਰੋਰਾ ਆਈ966 ਰੱਖਿਆ ਹੈ। ਫਿਲਿਪਸ ਦੇ ਇਸ ਸਮਾਰਟਫੋਨ ਦੇ ਬਾਜ਼ਾਰ 'ਚ ਆਉਣ ਦੇ ਬਾਅਦ ਨਿਸ਼ਚਿਤ ਹੀ ਸੈਮਸੰਗ ਅਤੇ ਸੋਨੀ ਵਰਗੀਆਂ ਸਮਾਰਟਫੋਨ ਦਿੱਗਜ਼ਾਂ ਨੂੰ ਕੜੀ ਟੱਕਰ ਮਿਲੇਗੀ।
ਫਿਲਿਪਸ ਆਰੋਰਾ 'ਚ 5.5 ਇੰਚ ਦੀ ਕਵਾਡ ਐਚ.ਡੀ. ਡਿਸਪਲੇ ਹੈ। ਇਸ ਸਮਾਰਟਫੋਨ 'ਚ ਗੋਰੀਲਾ ਗਲਾਸ 3 ਪ੍ਰੋਟੈਕਸ਼ਨ ਵੀ ਦਿੱਤਾ ਗਿਆ ਹੈ। ਫਿਲਿਪਸ ਦਾ ਇਹ ਨਵਾਂ ਸਮਾਰਟਫੋਨ ਐਂਡਰਾਇਡ ਬੇਸਡ 3.0 'ਤੇ ਚੱਲਦਾ ਹੈ। ਫੋਨ 'ਚ 2.5 ਗੀਗਾਹਾਰਟਜ਼ ਕਵਾਡ ਕੋਰ ਸਨੈਪਡਰੈਗਨ ਪ੍ਰੋਸੈਸਰ ਦਿੱਤਾ ਗਿਆ ਹੈ। ਸਭ ਤੋਂ ਖਾਸ ਗੱਲ ਕਿ ਇਸ ਫੋਨ 'ਚ 3 ਜੀ.ਬੀ. ਰੈਮ ਦਿੱਤੀ ਗਈ ਹੈ, ਜੋ ਇਸ ਫੋਨ ਬੇਹਦ ਖਾਸ ਬਣਾਉਂਦੀ ਹੈ। ਫਿਲਿਪਸ ਨੇ ਆਪਣੇ ਇਸ ਸਮਾਰਟਫੋਨ 'ਚ ਐਲ.ਈ.ਡੀ. ਫਲੈਸ਼ ਦੇ ਨਾਲ 20.7 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਦੀ 32 ਜੀ.ਬੀ. ਇੰਟਰਨਲ ਮੈਮੋਰੀ ਹੈ। ਗੱਲ ਕੀਤੀ ਜਾਵੇ ਕੁਨੈਕਟੀਵਿਟੀ ਦੀ ਤਾਂ ਫੋਨ 'ਚ 4ਜੀ ਐਲ.ਈ.ਟੀ./3ਜੀ, ਵਾਈ-ਫਾਈ, ਬਲਿਊਟੁੱਥ ਅਤੇ ਜੀ.ਪੀ.ਐਸ. ਆਪਸ਼ਨ ਦਿੱਤੇ ਗਏ ਹਨ।
ਕੰਪਨੀ ਨੇ ਫੋਨ ਦੀ ਕੀਮਤ ਲੱਗਭਗ 37000 ਰੁਪਏ 'ਚ ਲਾਂਚ ਕੀਤਾ ਹੈ। ਫਿਲਿਪਸ ਦੇ ਇਸ ਨਵੇਂ ਫੋਨ ਦਾ ਮੁਕਾਬਲਾ ਐਲ.ਜੀ. ਜੀ3 ਅਤੇ ਸੈਮਸੰਗ ਗਲੈਕਸੀ ਨੋਟ 4 ਨਾਲ ਹੈ। ਇਸ ਫੋਨ 'ਚ ਫਿੰਗਰਪ੍ਰਿੰਟ ਸੈਂਸਰ ਦਾ ਫੀਚਰ ਇਸ ਨੂੰ ਸੈਮਸੰਗ ਗਲੈਕਸੀ ਐਸ 5 ਅਤੇ ਐਚ.ਟੀ.ਸੀ. ਦੇ ਵਨ ਮੈਕਸ ਤੋਂ ਵਧੀਆ ਬਣਾਉਂਦਾ ਹੈ। ਹਾਲਾਂਕਿ ਇਹ ਫੋਨ ਗਲੋਬਲੀ ਕਦੋਂ ਲਾਂਚ ਹੋਵੇਗਾ ਇਸ ਦਾ ਅਜੇ ਕੋਈ ਅਨੁਮਾਨ ਨਹੀਂ ਹੈ।
ਹਵਾਈ ਫੌਜ ਨੇ ਦਿੱਤੀ ਚੇਤਾਵਨੀ, ਜਿਓਮੀ ਦੇ ਸਮਾਰਟਫੋਨ ਚੀਨ ਭੇਜ ਰਹੇ ਹਨ ਡਾਟਾ
NEXT STORY