ਨਵੀਂ ਦਿੱਲੀ- ਚੀਨ ਦੀ ਕੰਪਨੀ ਜਿਓਮੀ ਦੇ ਸਮਾਰਟਫੋਨ ਤੁਹਾਡਾ ਸਾਰਾ ਡਾਟਾ ਚੀਨ ਭੇਜ ਰਹੇ ਹਨ। ਇਕ ਅੰਗਰੇਜ਼ੀ ਅਖਬਾਰ ਨੇ ਦੱਸਿਆ ਹੈ ਕਿ ਭਾਰਤੀ ਹਵਾਈ ਫੌਜ ਨੇ ਇਸ ਦੀ ਚੇਤਾਵਨੀ ਦਿੱਤੀ ਹੈ। ਹਵਾਈ ਫੌਜ ਦਾ ਕਹਿਣਾ ਹੈ ਕਿ ਚੀਨੀ ਸਮਾਰਟਫੋਨ ਲੋਕਾਂ ਦੀ ਪ੍ਰਾਈਵਸੀ 'ਤੇ ਖਤਰਾ ਪੈਦਾ ਕਰ ਰਹੇ ਹਨ ਅਤੇ ਇਸ ਲਈ ਲੋਕਾਂ ਨੂੰ ਉਨ੍ਹਾਂ ਤੋਂ ਬੱਚਣਾ ਚਾਹੀਦਾ ਹੈ। ਉਸ ਦਾ ਕਹਿਣਾ ਹੈ ਕਿ ਚੀਨ ਦੇ ਬਣੇ ਸਮਾਰਟਫੋਨ ਯੂਜ਼ਰ ਦੇ ਵਿਅਕਤੀਗਤ ਡਾਟਾ ਨੂੰ ਚੀਨ 'ਚ ਸਥਿਤ ਸਰਵਰ 'ਤੇ ਭੇਜ ਰਹੇ ਹਨ। ਇਸ ਗੱਲ ਦੀ ਪੁਸ਼ਟੀ ਇਕ ਹੋਰ ਸੰਸਥਾ ਨੇ ਕੀਤੀ ਹੈ।
ਜਿਓਮੀ ਦਾ ਕਹਿਣਾ ਹੈ ਕਿ ਇਹ ਸਾਰਾ ਡਾਟਾ ਉਸ ਦੇ ਸਰਵਰ 'ਚ ਤਾਂ ਹੈ ਪਰ ਇਸ ਦੀ ਵਰਤੋਂ ਨਹੀਂ ਹੋ ਰਹੀ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਚੀਨ 'ਚ ਲੋਕਤੰਤਰ ਨਹੀਂ ਹੈ ਅਤੇ ਸਰਕਾਰ ਕਦੇ ਵੀ ਇਸ ਡਾਟਾ 'ਚ ਸੰਨ੍ਹ ਲਗਾ ਸਕਦੀ ਹੈ। ਚੀਨ ਦੀ ਸਰਕਾਰ ਇਸ ਤਰ੍ਹਾਂ ਦੇ ਕਦਮ ਕਦੇ ਵੀ ਉਠਾ ਸਕਦੀ ਹੈ। ਜਿਓਮੀ ਨੇ ਕਿਹਾ ਹੈ ਕਿ ਉਸ ਦੇ ਕੋਲ ਸਾਰਾ ਡਾਟਾ ਸੁਰੱਖਿਅਤ ਹੈ ਅਤੇ ਕਲਾਊਡ ਸੇਵਾ ਤੋਂ ਕੋਈ ਵੀ ਬਾਹਰ ਹੋ ਸਕਦਾ ਹੈ। ਜਿਓਮੀ ਨੇ ਇਹ ਵੀ ਕਿਹਾ ਕਿ ਉਹ ਆਪਣੇ ਸਰਵਰ ਚੀਨ ਤੋਂ ਬਾਹਰ ਲੈ ਕੇ ਜਾ ਰਹੀ ਹੈ। ਉਸ ਨੇ ਅਮਰੀਕਾ ਅਤੇ ਸਿੰਗਾਪੁਰ ਸਥਿਤ ਅਮੇਜਨ ਏ.ਡਬਲਯੂ.ਐਸ. ਦੇ ਡਾਟਾ ਸੈਂਟਰ ਨਾਲ ਆਪਣੀਆਂ ਸੇਵਾਵਾਂ ਮਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਾਲ ਦੇ ਅੰਤ ਤਕ ਇਹ ਪੂਰਾ ਹੋ ਜਾਵੇਗਾ। ਕੰਪਨੀ ਨੇ ਭਾਰਤ 'ਚ ਵੀ ਸਰਵਰ ਬਿਠਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇ ਸਾਲ ਤਕ ਇਹ ਕੰਮ ਪੂਰਾ ਹੋ ਜਾਵੇਗਾ।
ਹੁਣ ਹੈਕਰਾਂ ਦੇ ਨਿਸ਼ਾਨੇ 'ਤੇ ਮੋਬਾਇਲ ਫੋਨ
NEXT STORY