ਨਵੀਂ ਦਿੱਲੀ : ਇਕ ਗੁੰਮਨਾਮ ਚਿੱਠੀ 'ਚ ਮਿਲੀ ਧਮਕੀ ਤੋਂ ਬਾਅਦ ਦੇਸ਼ ਦੇ ਕਈ ਵੱਡੇ ਹਵਾਈ ਅੱਡਿਆਂ 'ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਗੁਮਨਾਮ ਖਤ ਰਾਹੀਂ ਮਿਲੀ ਜਾਣਕਾਰੀ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਮੁੰਬਈ ਜਾਂ ਅਹਿਮਦਾਬਾਦ ਦੀ ਕਿਸੇ ਫਲਾਈਟ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ ਵਿਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਇਕ ਤਰ੍ਹਾਂ ਦਾ ਧੋਖਾ ਜਾਂ ਡਰਾਉਣ ਦੀ ਕੋਸ਼ਿਸ਼ ਹੈ ਪਰ ਫਿਰ ਵੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਹਿਤਿਆਤ ਵਰਤੀ ਜਾ ਰਹੀ ਹੈ।
ਸ਼ੁੱਕਰਵਾਰ ਸਵੇਰੇ ਇਕ ਬੰਬ ਨਿਰੋਧਕ ਦਸਤੇ ਨੂੰ ਐਂਟੀ ਹੈਕਿੰਗ ਯੂਨਿਟ ਨੂੰ ਕੋਚੀ ਏਅਰਪੋਰਟ ਭੇਜਿਆ ਗਿਆ ਹੈ। ਇਸੇ ਤਰ੍ਹਾਂ ਦੇਸ਼ਭਰ ਦੇ ਸਾਰੇ ਏਅਰਪੋਰਟਾਂ 'ਤੇ ਸੁਰੱਖਿਆ ਦੇ ਲਿਹਾਜ਼ ਨਾਲ ਜ਼ਰੂਰੀ ਬੰਦੋਬਸਤ ਕੀਤੇ ਜਾ ਰਹੇ ਹਨ। ਦੱਸਿਆ ਗਿਆ ਹੈ ਕਿ ਇਹ ਧਮਕੀ ਭਰੀ ਚਿੱਠੀ 'ਏਅਰਪੋਰਟ ਅਥਾਰਿਟੀ ਆਫ ਇੰਡੀਆ' ਨੂੰ ਮਿਲਿਆ ਹੈ। ਇਸ ਚਿੱਠੀ ਵਿਚ ਸ਼ੁੱਕਰਵਾਰ ਰਾਤ ਅਹਿਮਦਾਬਾਦ ਤੋਂ ਮੁੰਬਈ ਅਤੇ ਸ਼ਨੀਵਾਰ ਸਵੇਰੇ ਮੁੰਬਈ ਤੋਂ ਕੋਚੀ ਜਾਣ ਵਾਲੀ ਫਲਾਈਟ 'ਤੇ ਹਮਲੇ ਦੀ ਗੱਲ ਕਹੀ ਗਈ ਸੀ। ਜਾਂਚ ਏਜੰਸੀਆਂ ਚਿੱਠੀ ਭੇਜਣ ਵਾਲੇ ਦੀ ਜਾਂਚ ਕਰ ਰਹੀਆਂ ਹਨ।
ਸੈਮਸੰਗ ਤੇ ਸੋਨੀ ਨੂੰ ਟੱਕਰ ਦੇਵੇਗਾ ਫਿਲਿਪਸ ਦਾ ਇਹ ਸਮਾਰਟਫੋਨ
NEXT STORY