ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਸੇਬਾਂ ਦਾ ਸੈਸ਼ਨ ਖਤਮ ਹੋਣ ਨੂੰ ਹੈ। ਇਸ ਦੌਰਾਨ ਸੂਬੇ ਨੇ 2.5 ਕਰੋੜ ਪੇਟੀ ਤੋਂ ਵਧ ਸੇਬ ਵੇਚੇ ਹਨ। ਅਜੇ ਹੋਰ 4-5 ਲੱਖ ਪੇਟੀਆਂ ਵਿਕਣੀਆਂ ਬਾਕੀ ਹਨ। ਇਕ ਪੇਟੀ ਵਿਚ 22.5 ਕਿਲੋਗ੍ਰਾਮ ਸੇਬ ਹੁੰਦੇ ਹਨ। ਬਾਗਵਾਨੀ ਵਿਭਾਗ ਦੇ ਨਿਰਦੇਸ਼ਕ ਗੁਰਦੇਵ ਸਿੰਘ ਨੇ ਕਿਹਾ ਕਿ ਸੇਬ ਸੈਸ਼ਨ ਲਗਭਗ ਖਤਮ ਹੋ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸਾਲ ਸੇਬ ਦਾ ਉਤਪਾਦਨ ਪਿਛਲੇ ਸਾਲ ਤੋਂ ਘੱਟ ਰਿਹਾ। ਬੀਤੇ ਸਾਲ 3.22 ਕਰੋੜ ਪੇਟੀਆਂ ਵਿਕੀਆਂ ਸਨ। ਕਿੰਨੌਰ, ਲਾਹੌਰ ਅਤੇ ਸਪੀਤੀ ਜ਼ਿਲੇ ਦੇ ਉੱਚਾਈ ਵਾਲੇ ਖੇਤਰਾਂ ਤੋਂ ਕੁਝ ਹੋਰ ਸੇਬ ਅਜੇ ਵੀ ਆ ਰਹੇ ਹਨ। ਕਿੰਨੌਰ ਦੇ ਕਲਪਾ ਪਿੰਡ ਦੇ ਕਿਸਾਨ ਰਾਮ ਕੁਮਾਰ ਨੇਗੀ ਨੇ ਕਿਹਾ ਕਿ ਅਜੇ ਸੇਬ ਤੋੜਨਾ ਜਾਰੀ ਹੈ। ਘੱਟ ਉਤਪਾਦਨ ਰਹਿਣ ਤੋਂ ਬਾਅਦ ਵੀ ਕਿਸਾਨਾਂ ਨੂੰ ਚੰਗੀ ਕੀਮਤ ਮਿਲ ਰਹੀ ਹੈ। ਜ਼ਿਆਦਾਤਰ ਸੇਬ ਚੰਡੀਗੜ੍ਹ ਅਤੇ ਦਿੱਲੀ ਵਰਗੇ ਵੱਡੇ ਬਾਜ਼ਾਰਾਂ ਵਿਚ ਪਹੁੰਚ ਰਹੇ ਹਨ।
ਹਵਾਈ ਉਡਾਣਾਂ ਤੇ ਅੱਤਵਾਦੀ ਹਮਲੇ ਦਾ ਖਤਰਾ, ਅਲਰਟ ਜਾਰੀ
NEXT STORY