ਨਵੀਂ ਦਿੱਲੀ- ਜਿਥੇ ਇਕ ਪਾਸੇ ਮੋਦੀ ਸਰਕਾਰ ਜਨ ਧਨ ਯੋਜਨਾ ਤਹਿਤ ਸਾਰੇ ਦੇਸ਼ਵਾਸੀਆਂ ਦੇ ਬੈਂਕ 'ਚ ਖਾਤੇ ਖੁੱਲ੍ਹਵਾਉਣ ਦਾ ਕੰਮ ਕਰ ਰਹੀ ਹੈ ਉਥੇ ਹੋ ਸਕਦਾ ਹੈ ਕਿ ਤੁਹਾਡਾ ਬੈਂਕ ਖਾਤਾ ਬੰਦ ਹੋ ਜਾਵੇ। ਜੇਕਰ ਤੁਸੀਂ 'ਨੋ ਯਾਰ ਕਸਟਮਰ' ਫਾਰਮ ਭਰ ਕੇ ਆਪਣੇ ਬੈਂਕ ਨੂੰ ਨਹੀਂ ਦਿੱਤਾ ਹੈ ਤਾਂ ਤੁਹਾਡਾ ਬੈਂਕ ਖਾਤਾ ਬੰਦ ਹੋ ਸਕਦਾ ਹੋ। ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਖਾਤਾਧਾਰਕ ਆਪਣਾ ਕੇ.ਵਾਈ.ਸੀ. ਫਾਰਮ ਨਹੀਂ ਭਰਦੇ ਹਨ ਤਾਂ ਉਨ੍ਹਾਂ ਦੇ ਖਾਤਿਆਂ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਜਾਵੇ।
ਜੇਕਰ ਫਿਰ ਵੀ ਲੋਕ ਫਾਰਮ ਨਹੀਂ ਭਰਦੇ ਤਾਂ ਉਨ੍ਹਾਂ ਦਾ ਖਾਤਾ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ। ਆਰ.ਬੀ.ਆਈ. ਨੇ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਗਾਹਕਾਂ ਨੂੰ ਬੈਂਕ ਤਿੰਨ-ਤਿੰਨ ਮਹੀਨਿਆਂ 'ਚ 2 ਵਾਰ ਰਿਮਾਇੰਡਰ ਭੇਜੇ ਤਾਂਕਿ ਲੋਕ ਕੇ.ਵਾਈ.ਸੀ. ਫਾਰਮ ਭਰ ਸਕਣ ਪਰ ਬਾਵਜੂਦ ਇਸ ਦੇ ਜੇਕਰ ਲੋਕ ਫਾਰਮ ਨਹੀਂ ਭਰਦੇ ਹਨ ਤਾਂ ਉਨ੍ਹਾਂ ਦੇ ਖਾਤਿਆਂ ਨੂੰ ਆਂਸ਼ਿਕ ਰੂਪ ਨਾਲ ਬੰਦ ਕਰ ਦੇਵੋ। ਜੇਕਰ ਫਿਰ ਵੀ ਗਾਹਕ ਫਾਰਮ ਨਹੀਂ ਭਰਦੇ ਤਾਂ ਉਨ੍ਹਾਂ ਦਾ ਖਾਤਾ ਬੰਦ ਕੀਤਾ ਜਾ ਸਕਦਾ ਹੈ। ਉਥੇ ਆਰ.ਬੀ.ਆਈ. ਨੇ ਇਹ ਸਾਫ ਕਰ ਦਿੱਤਾ ਹੈ। ਕਿ ਕੇ.ਵਾਈ.ਸੀ. ਭਰਵਾਉਂਦੇ ਸਮੇਂ ਬੈਂਕ ਨਵਾਂ ਆਈ.ਡੀ. ਪਰੂਫ ਨਹੀਂ ਮੰਗੇਗਾ। ਜਿਨ੍ਹਾਂ ਗਾਹਕਾਂ ਨੂੰ ਲੋ ਰਿਸਕ ਦੀ ਕੈਟੇਗਿਰੀ 'ਚ ਰੱਖਿਆ ਗਿਆ ਹੈ ਉਨ੍ਹਾਂ ਦੇ ਸੈਲਫ ਅਟੈਸਟ ਕੀਤੇ ਗਏ ਦਸਤਾਵੇਜ਼ਾਂ ਨੂੰ ਬੈਂਕ ਨੂੰ ਸਵੀਕਾਰ ਕਰਨਾ ਹੋਵੇਗਾ। ਇਹੀ ਨਹੀਂ ਗਾਹਕ ਨੂੰ ਇਸ ਲਈ ਖੁੱਦ ਵੀ ਬੈਂਕ ਤਕ ਪਹੁੰਚਾਣ ਦੀ ਲੋੜ ਨਹੀਂ ਹੈ ਉਹ ਈ-ਮੇਲ ਜਾਂ ਪੋਸਟ ਜ਼ਰੀਏ ਵੀ ਇਹ ਜਾਣਕਾਰੀ ਬੈਂਕ ਨੂੰ ਭੇਜ ਸਕਦੇ ਹਨ।
ਹਿਮਾਚਲ 'ਚ ਕਰੋੜਾਂ ਦੇ ਹਿਸਾਬ ਨਾਲ ਵਿਕੇ ਸੇਬ
NEXT STORY