ਭੁਵਨੇਸ਼ਵਰ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਸ਼ਲ ਮੀਡੀਆ ’ਤੇ ਪਾਰਟੀ ਵਿਰੋਧੀ ਬਿਆਨ ਦੇਣ ਲਈ ਵੀਰਵਾਰ ਨੂੰ ਇਕ ਸੀਨੀਅਰ ਨੇਤਾ ਅਸ਼ੋਕ ਸਾਹੂ ਨੂੰ ਮੁਅੱਤਲ ਕਰ ਦਿੱਤਾ। ਭਾਜਪਾ ਬੁਲਾਰੇ ਸਮੀਰ ਮੋਹੰਤੀ ਨੇ ਕਿਹਾ,‘‘ਪਾਰਟੀ ਨੇ ਅਸ਼ੋਕ ਸਾਹੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੁਅੱਤਲ ਕਰ ਦਿੱਤਾ।’’ ਬੁਲਾਰੇ ਨੇ ਕਿਹਾ ਕਿ ਸਾਹੂ ਨੇ ਸੋਸ਼ਲ ਨੈੱਟਵਰਕਿੰਗ ਸਾਈਟ ’ਤੇ ਪਿਛਲੇ ਦਿਨੀਂ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇੰਨਾ ਹੀ ਨਹੀਂ ਪਾਰਟੀ ਦੀ ਲੀਡਰਸ਼ਿਪ ਵੱਲੋਂ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਟੈਲੀਵਿਜ਼ਨ ’ਤੇ ਇਸੇ ਤਰ੍ਹਾਂ ਦੇ ਬਿਆਨ ਦਿੱਤੇ। ਸਾਹੂ ਆਸਾਮ ਕੈਡਰ ਦੇ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਅਧਿਕਾਰੀ ਰਹਿ ਚੁੱਕੇ ਹਨ। ਉਹ ਪਾਰਟੀ ਦੇ ਉਪ ਪ੍ਰਧਾਨ ਅਤੇ ਬੁਲਾਰੇ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ।
ਦਰਅਸਲ ਭਾਜਪਾ ਨੇ 15 ਅਕਤੂਬਰ ਹੋਈਆਂ ਕੰਧਮਾਲ ਚੋਣਾਂ ’ਚ ਬੀਜਦ ਤੋਂ ਭਾਜਪਾ ’ਚ ਸ਼ਾਮਲ ਹੋਏ ਰੁਦਰ ਮਾਧਵ ਰੇ ਨੂੰ ਉਮੀਦਵਾਰ ਬਣਾਇਆ ਸੀ। ਮਾਧਵ ਜਿਸ ਦਿਨ ਭਾਜਪਾ ’ਚ ਸ਼ਾਮਲ ਹੋਏ ਉਸ ਦੇ ਦੂਜੇ ਹੀ ਦਿਨ ਉਨ੍ਹਾਂ ਨੂੰ ਕੰਧਮਾਲ ਸੀਟ ਲਈ ਉਮੀਦਵਾਰ ਐਲਾਨ ਕਰ ਦਿੱਤਾ ਗਿਆ। ਸਾਹੂ ਇਸ ਤੋਂ ਨਾਰਾਜ਼ ਸਨ। ਸਾਹੂ ਨੇ ਸੋਸ਼ਲ ਮੀਡੀਆ ’ਤੇ ਕਿਹਾ ਸੀ,‘‘ਕੰਧਮਾਲ ਉਪ ਚੋਣਾਂ ਨਤੀਜੇ ਭਾਜਪਾ ਲਈ ਇਕ ਸਬਕ ਹਨ। ਉਸ ਨੂੰ ਆਤਮ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਕੀ ਮੋਦੀ ਲਹਿਰ ਓਡੀਸ਼ਾ ’ਚ ਕੰਮ ਨਹੀਂ ਕਰ ਸਕੀ।’’ ਉਨ੍ਹਾਂ ਨੇ ਕਿਹਾ ਸੀ,‘‘ਓਡੀਸ਼ਾ ’ਚ ਭਾਜਪਾ ਨੂੰ ਜਲਦ ਤੋਂ ਜਲਦ ਸਰਜਰੀ ਦੀ ਲੋੜ ਹੈ।’’ ਸਾਹੂ ਨੇ 2009 ’ਚ ਕੰਧਮਾਲ ਲੋਕ ਸਭਾ ਸੀਟ ਤੋਂ 2014 ’ਚ ਪੁਰੀ ਸੀਟ ਤੋਂ ਚੋਣਾਂ ਲੜੀਆਂ ਸਨ ਪਰ ਉਹ ਹਾਰ ਗਏ ਸਨ। ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਟਿੱਪਣੀ ਲਈ ਉਪਲੱਬਧ ਨਹੀਂ ਹੋਏ।
ਸਾਵਧਾਨ! ਕਿਤੇ ਬੰਦ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ
NEXT STORY