ਵਿਸ਼ਾਖਾਪਟਨਮ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਅਕਤੂਬਰ ਗਾਂਧੀ ਜੈਅੰਤੀ ਦੇ ਮੌਕੇ 'ਤੇ 'ਸਵੱਛ ਭਾਰਤ ਮਿਸ਼ਨ' ਚਲਾਇਆ। ਇਸ ਮਿਸ਼ਨ ਵਿਚ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਮ. ਵੈਂਕਈਆਂ ਨਾਇਡੂ ਵੀ ਸ਼ਾਮਲ ਹੋਏ। ਸ਼ੁੱਕਰਵਾਰ ਦੀ ਸਵੇਰ ਨੂੰ ਵੈਂਕਈਆ ਨਾਇਡੂ ਨੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸੜਕਾਂ 'ਤੇ ਝਾੜੂ ਲਾਇਆ।
ਇਸ ਦੌਰਾਨ ਨਾਇਡੂ ਨਾਲ ਕਈ ਨੇਤਾ ਹਾਜ਼ਰ ਸਨ। ਇਸ ਮੌਕੇ ਨਾਇਡੂ ਨੇ ਕਿਹਾ ਕਿ 'ਸਵੱਛ ਮਿਸ਼ਨ' ਇਕ ਦਿਨ ਦਾ ਅੰਦੋਲਨ ਨਹੀਂ ਹੈ, ਸਗੋਂ ਕਿ ਇਹ ਇਕ ਦੈਨਿਕ ਅੰਦੋਲਨ ਹੈ ਅਤੇ ਇਸ ਲਈ ਸਾਰਿਆਂ ਨੂੰ ਇਕਜੁਟ ਹੋਣਾ ਪਵੇਗਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਸਵੱਛਤਾ ਮਿਸ਼ਨ ਵਿਚ ਕਈ ਹਸਤੀਆਂ ਨੇ ਹਿੱਸਾ ਲਿਆ। ਕੇਂਦਰੀ ਮੰਤਰੀ ਐਮ. ਵੈਂਕਈਆ ਨਾਇਡੂ ਤੋਂ ਪਹਿਲਾਂ ਕ੍ਰਿਕਟ ਦੇ ਬਾਦਸ਼ਾਹ ਸਚਿਨ ਤੇਂਦੁਲਕਰ, ਬਾਲੀਵੁੱਡ ਅਭਿਨੇਤਾ ਸਲਮਾਨ ਖਾਨ, ਟੈਨਿਸ ਖਿਡਾਰਣ ਸਾਨੀਆ ਮਿਰਜ਼ਾ, ਮੁੱਖ ਮੰਤਰੀ ਉਮਰ ਅਬਦੁੱਲਾ ਆਦਿ ਵੀ 'ਸਵੱਛ ਭਾਰਤ ਮਿਸ਼ਨ' ਦਾ ਹਿੱਸਾ ਬਣੇ।
ਸੋਸ਼ਲ ਮੀਡੀਆ ’ਤੇ ਟਿੱਪਣੀ ’ਤੇ ਭਾਜਪਾ ਨੇਤਾ ਮੁਅੱਤਲ
NEXT STORY