ਨਵੀਂ ਦਿੱਲੀ- ਗਰੀਬਾਂ ਦੀ ਰੋਟੀ ਦੀ ਹਮਨਾਮ ਕਹੀ ਜਾਣ ਵਾਲੀ ਦਾਲ ਜੋ ਪਹਿਲਾਂ ਹੀ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਚੁੱਕੀ ਹੈ, ਇਸ ਵਾਰ ਮਾਨਸੂਨ ਦੇ ਦੇਰੀ ਨਾਲ ਆਉਣ ਅਤੇ ਕਮਜ਼ੋਰ ਰਹਿਣ ਕਾਰਨ ਦਾਲਾਂ ਦਾ ਉਤਪਾਦਨ ਘਟਣ ਦੇ ਖਦਸ਼ੇ ਦਰਮਿਆਨ ਤਿਉਹਾਰੀ ਮੰਗ ਨਿਕਲਣ ਅਤੇ ਭੰਡਾਰ ਘੱਟਣ ਕਾਰਨ ਇਸ ਦੀ ਕੀਮਤ 'ਚ 6.6 ਫੀਸਦੀ ਤੱਕ ਦਾ ਵਾਧਾ ਹੋ ਚੁੱਕਾ ਹੈ। ਜਿਸ ਕਾਰਨ ਦਾਲ ਮਹਿੰਗੀ ਹੋ ਕੇ ਹੁਣ ਉਨ੍ਹਾਂ ਦੀ ਪਹੁੰਚ ਤੋਂ ਜ਼ਿਆਦਾ ਦੂਰ ਖਿਸਕ ਗਈ ਹੈ।
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਮੁੱਖ ਰੂਪ ਨਾਲ ਕੈਨੇਡਾ, ਆਸਟ੍ਰੇਲੀਆ ਅਤੇ ਮਿਆਂਮਾਰ ਤੋਂ ਦਾਲਾਂ ਦੀ ਦਰਾਮਦ ਕਰਦਾ ਹੈ। ਚਾਲੂ ਵਿੱਤੀ ਸਾਲ 'ਚ ਅਪ੍ਰੈਲ ਤੋਂ ਅਗਸਤ ਤੱਕ ਦੀ ਮਿਆਦ ਦੌਰਾਨ ਦੇਸ਼ 'ਚ ਦਾਲਾਂ ਦੀ ਕੁਲ ਦਰਾਮਦ 96 ਲੱਖ ਡਾਲਰ ਦਾ (10.7 ਲੱਖ ਟਨ) ਰਹੀ ਹੈ। ਉਤਪਾਦਨ ਦੇ ਪਹਿਲਾਂ ਵਾਲੇ ਅਨੁਮਾਨ 'ਚ ਦਾਲਾਂ ਦੀ ਉਪਜ 26 ਫੀਸਦੀ ਘੱਟ ਕੇ 52 ਲੱਖ ਟਨ ਰਹਿਣ ਦੇ ਅਨੁਮਾਨ ਕਾਰਨ ਦਾਲ 'ਚ ਤੇਜ਼ੀ ਦੇਖੀ ਗਈ ਹੈ। ਚਾਲੂ ਸੀਜ਼ਨ 'ਚ ਦਾਲਾਂ ਦੇ ਉਤਪਾਦਨ ਦਾ ਟੀਚਾ 70 ਲੱਖ ਟਨ ਰੱਖਿਆ ਗਿਆ ਸੀ। ਸਾਲ 2013-14 ਦੇ ਖਰੀਫ ਸੀਜ਼ਨ 'ਚ ਦਾਲਾਂ ਦਾ ਉਤਪਾਦਨ 60.2 ਲੱਖ ਟਨ ਰਿਹਾ ਸੀ।
ਹੁਣ ਸਰਕਾਰ ਖਰੀਫ ਸੀਜ਼ਨ 'ਚ ਰਕਬੇ ਅਤੇ ਉਤਪਾਦਨ 'ਚ ਹੋਏ ਨੁਕਸਾਨ ਦੀ ਭਰਪਾਈ ਰਬੀ ਸੀਜ਼ਨ 'ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਘਰੇਲੂ ਪੱਧਰ 'ਤੇ ਦਾਲ ਦਾ ਉਤਪਾਦਨ ਪਿਛਲੇ ਸਾਲ ਦੇ ਪੱਧਰ 'ਤੇ ਪਹੁੰਚਣ ਦੇ ਬਾਵਜੂਦ ਸੰਸਾਰਿਕ ਪੱਧਰ 'ਤੇ ਇਸ ਦੇ ਉਤਪਾਦਨ 'ਚ ਗਿਰਾਵਟ ਨਾਲ ਭਾਰਤ 'ਚ ਕੀਮਤਾਂ ਉੱਚੀਆਂ ਰਹਿ ਸਕਦੀਆਂ ਹਨ।
ਖਾਧ ਪਦਾਰਥਾਂ ਦੇ ਆਨਲਾਈਨ ਪ੍ਰਬੰਧਨ ਨਾਲ ਮਿਲੇਗਾ ਦੋ ਅਰਬ ਲੋਕਾਂ ਨੂੰ ਭੋਜਨ
NEXT STORY