ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਖਾਧ ਅਤੇ ਖੇਤੀਬਾੜੀ ਸੰਗਠਨ ਨੇ ਕਿਹਾ ਹੈ ਕਿ ਵਿਸ਼ਵ ਭਰ ਵਿਚ ਖਾਧ ਪਦਾਰਥਾਂ ਦਾ ਆਨਲਾਈਨ ਪ੍ਰਬੰਧਨ ਕਰਨ ਨਾਲ ਲਗਭਗ ਇਕ ਤਿਹਾਈ ਖਾਧ ਪਦਾਰਥਾਂ ਦੀ ਬਰਬਾਦੀ ਰੋਕੀ ਜਾ ਸਕਦੀ ਹੈ ਅਤੇ ਤਕਰੀਬਨ ਦੋ ਅਰਬ ਲੋਕਾਂ ਨੂੰ ਭੋਜਨ ਉਪਲੱਬਧ ਕਰਾਇਆ ਜਾ ਸਕਦਾ ਹੈ।
ਸੰਯੁਕਤ ਰਾਸ਼ਟਰ ਦੀਆਂ ਤਿੰਨ ਏਜੰਸੀਆ ਖਾਧ ਅਤੇ ਖੇਤੀਬਾੜੀ ਸੰਗਠਨ, ਕੌਮਾਂਤਰੀ ਖੇਤੀਬਾੜੀ ਵਿਕਾਸ ਫੰਡ ਅਤੇ ਵਿਸ਼ਵ ਖਾਧ ਨੁਕਸਾਨ ਘਟਾਉਣ ਦੇ ਵੈਸ਼ਵਿਕ ਕੋਸ਼ਿਸ਼ ਅਧੀਨ ਪ੍ਰਯੋਗ ਦੇ ਤੌਰ 'ਤੇ ਕੀਤੇ ਗਏ ਉਪਾਵਾਂ ਨਾਲ ਇਹ ਤੱਥ ਸਾਹਮਣੇ ਆਇਆ ਹੈ। ਖਾਧ ਨੁਕਸਾਨ ਘਟਾਉਣ ਦੇ ਵੈਸ਼ਵਿਕ ਕੋਸ਼ਿਸ਼ ਦਾ ਉਦੇਸ਼ ਖੁਰਾਕ ਨਾਲ ਸੰਬੰਧਤ ਜਾਣਕਾਰੀ ਨੂੰ ਵੈਸ਼ਵਿਕ ਪੱਧਰ 'ਤੇ ਉਪਲੱਬਧ ਕਰਾਉਣਾ ਹੈ। ਯੋਜਨਾ ਮੁਤਾਬਕ ਇਹ ਜਾਣਕਾਰੀ ਉਤਪਾਦਕਾਂ, ਸਰਕਾਰਾਂ, ਨਾਗਰਿਕ ਸੰਗਠਨਾਂ ਅਤੇ ਨਿਜੀ ਕੰਪਨੀਆਂ ਨੂੰ ਬਰਾਬਰ ਰੂਪ ਨਾਲ ਉਪਲੱਬਧ ਹੋਣੀ ਚਾਹੀਦੀ ਹੈ। ਇਹ ਯੋਜਨਾ ਉਨ੍ਹਾਂ ਖੇਤਰਾਂ ਵਿਚ ਵਿਸ਼ੇਸ਼ ਰੂਪ ਨਾਲ ਲਾਭਦਾਇਕ ਹੋਵੇਗੀ, ਜਿੱਥੇ ਖੁਰਾਕ ਪਦਾਰਥਾਂ ਦੀ ਬੇਹੱਦ ਕਮੀ ਹੈ ਅਤੇ ਕਰੋੜਾਂ ਲੋਕ ਭੁੱਖਮਰੀ ਦੇ ਸ਼ਿਕਾਰ ਹਨ।
ਕੇਂਦਰੀ ਮੰਤਰੀ ਨਾਇਡੂ ਵੀ ਮੋਦੀ ਦੇ 'ਸਵੱਛ ਭਾਰਤ ਮਿਸ਼ਨ' 'ਚ ਹੋਏ ਸ਼ਾਮਲ (ਵੀਡੀਓ)
NEXT STORY