ਦੇਵਰੀਆ- ਉੱਤਰ ਪ੍ਰਦੇਸ਼ ਦੇ ਦੇਵਰੀਆ ਜਨਪਦ ਵਿਚ ਇਕ ਨਸ਼ੇੜੀ ਨੇ ਸ਼ਰਾਬ ਪੀਣ ਤੋਂ ਮਨਾ ਕਰਨ 'ਤੇ ਦੰਦਾਂ ਨਾਲ ਆਪਣੇ ਪੁੱਤਰ ਦੀ ਗਰਦਨ ਦੀ ਨੱਸ ਕੱਟ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੱਤਿਆ ਤੋਂ ਬਾਅਦ ਨਸ਼ੇੜੀ ਪਿਤਾ ਫਰਾਰ ਹੋ ਗਿਆ। ਇਸ ਮਾਮਲੇ ਵਿਚ ਪੁਲਸ ਨੇ ਦੋਸ਼ੀ ਪਿਤਾ ਖਿਲਾਫ ਰਿਪੋਰਟ ਦਰਜ ਕਰ ਲਈ ਹੈ। ਪੁਲਸ ਮੁਤਾਬਕ ਬਰਹਜ ਦੇ ਪਿੰਡ ਪਰਸੀਆ ਦੇਵਾਰ ਵਾਸੀ ਲੋਹਾਰ ਨਿਸ਼ਾਦ ਬੁੱਧਵਾਰ ਦੀ ਰਾਤ ਨੂੰ ਸ਼ਰਾਬ ਪੀ ਕੇ ਘਰ ਪਹੁੰਚਿਆ ਅਤੇ ਪਹੁੰਚਦੇ ਹੀ ਹੰਗਾਮਾ ਕਰਨ ਲੱਗਾ।
ਪਿਤਾ ਦੀ ਇਸ ਹਰਕਤ 'ਤੇ ਪੁੱਤਰ ਨੇ ਉਸ ਨੂੰ ਸ਼ਰਾਬ ਪੀ ਕੇ ਘਰ ਆਉਣ ਤੋਂ ਮਨਾ ਕੀਤਾ। ਪੁੱਤਰ ਦੀ ਇਹ ਗੱਲ ਲੋਹਾਰ ਨੂੰ ਨਾਗਵਾਰ ਗੁਜਰੀ ਅਤੇ ਦੋਹਾਂ ਵਿਚ ਝਗੜਾ ਹੋਣ ਲੱਗ ਪਿਆ। ਇਸ ਦੌਰਾਨ ਲੋਹਾਰ ਨੇ ਪੁੱਤਰ ਨੂੰ ਥੱਪੜ ਮਾਰ ਦਿੱਤਾ ਅਤੇ ਫਿਰ ਗਲ ਵਿਚ ਦੰਦ ਨਾਲ ਵੱਢ ਲਿਆ। ਦੰਦ ਨਾਲ ਪੁੱਤਰ ਦੇ ਗਲ ਦੀ ਨੱਸ ਕੱਟ ਹੋ ਗਈ। ਘਰ ਦੇ ਹੋਰ ਮੈਂਬਰਾਂ ਨੇ ਕਿਸੇ ਤਰ੍ਹਾਂ ਨਸ਼ੇੜੀ ਪਿਤਾ ਦੀ ਗ੍ਰਿਫਤ ਤੋਂ ਪੁੱਤਰ ਨੂੰ ਛੁਡਾਇਆ ਪਰ ਉਦੋਂ ਤੱਕ ਕਾਫੀ ਖੂਨ ਵਹਿ ਚੁੱਕਾ ਸੀ। ਉਨ੍ਹਾਂ ਨੇ ਲੜਕੇ ਨੂੰ ਹਸਪਤਾਲ ਵਿਚ ਭਰਤੀ ਕਰਾਇਆ, ਜਿੱਥੇ ਕੁਝ ਹੀ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਹਸਪਤਾਲ ਪਹੁੰਚੀ ਪੁਲਸ ਨੇ ਛਾਣਬੀਨ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਫਰਾਰ ਪਿਤਾ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਗਰੀਬਾਂ ਦੀ ਥਾਲੀ ਤੋਂ ਕੋਹਾਂ ਦੂਰ ਹੋਈ ਦਾਲ
NEXT STORY