ਨਵੀਂ ਦਿੱਲੀ- ਅੱਜ ਤੀਜੇ ਦਿਨ ਵੀ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਰਹੀ। ਜਾਣਕਾਰੀ ਅਨੁਸਾਰ ਮਜ਼ਬੂਤ ਡਾਲਰ ਅਤੇ ਅਮਰੀਕੀ ਅਰਥਵਿਵਸਥਾ ਦੇ ਵਧੀਆ ਅੰਕੜਿਆਂ ਨਾਲ ਸੋਨੇ ਦੀਆਂ ਕੀਮਤਾਂ ਡਿੱਗ ਗਈਆਂ। ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਦੁਨੀਆ ਭਰ ਦੀ ਅਰਥਵਿਵਸਥਾਵਾਂ ਦੇ ਬਾਰੇ 'ਚ ਮਿਲੀਆਂ ਆਸ਼ਾਜਨਕ ਖਬਰਾਂ ਦੇ ਕਾਰਨ ਡਿੱਗੀਆਂ ਸਨ।
ਨਿਵੇਸ਼ਕਾਂ ਨੇ ਸੋਨੇ ਦਾ ਦਾਮਨ ਛੱਡ ਕੇ ਹੋਰ ਐਸੇਟ 'ਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਸੋਨੇ ਦੀਆਂ ਕੀਮਤਾਂ ਡਿੱਗੀਆਂ। ਸਿੰਗਾਪੁਰ 'ਚ ਸਪਾਟ ਗੋਲਡ (ਹਾਜ਼ਰ ਸੋਨਾ) ਸ਼ੁਕਰਵਾਰ ਨੂੰ 0.2 ਫੀਸਦੀ ਡਿੱਗ ਕੇ 1,229.98 ਡਾਲਰ ਪ੍ਰਤੀ ਔਂਸ ਹੋ ਗਿਆ। ਪਿਛਲੇ 2 ਸੈਸ਼ਨਾਂ 'ਚ ਇਹ 1 ਫੀਸਦੀ ਡਿੱਗਿਆ ਸੀ। ਡਾਲਰ 2 ਹਫਤਿਆਂ ਤਕ ਡਿੱਗਣ ਦੇ ਬਾਅਦ ਉਪਰ ਚੜ੍ਹਣ ਲਗਾ। ਸੋਨੇ ਦੀਆਂ ਕੀਮਤਾਂ ਐਮ.ਸੀ.ਐਕਸ. 'ਚ ਅੱਜ 10.30 ਵਜੇ ਸਵੇਰੇ 376 ਰੁਪਏ ਪ੍ਰਤੀ 10 ਗ੍ਰਾਮ ਡਿੱਗ ਗਈਆਂ ਅਤੇ ਉਹ 27,105 ਰੁਪਏ ਪ੍ਰਤੀ 10 ਗ੍ਰਾਮ 'ਤੇ ਜਾ ਪਹੁੰਚੀਆਂ। ਦਿੱਲੀ 'ਚ ਦੀਵਾਲੀ ਦੇ ਦਿਨ ਵੀ ਸੋਨੇ ਦੀਆਂ ਕੀਮਤਾਂ 'ਚ 50 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ ਸੀ।
ਨਸ਼ੇ 'ਚ ਧੁੱਤ ਪਿਤਾ ਹੀ ਬਣ ਗਿਆ ਪੁੱਤ ਦਾ ਵੈਰੀ
NEXT STORY