ਨਵੀਂ ਦਿੱਲੀ- ਕੋਰੀਆਈ ਕੰਪਨੀ ਐਲ.ਜੀ. ਇਕ ਸ਼ਾਨਦਾਰ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਹ ਸਮਾਰਟਫੋਨ ਹੈ ਜੀ3 ਅਤੇ ਇਹ ਪਹਿਲਾਂ ਕੋਰੀਆ 'ਚ ਲਾਂਚ ਹੋਵੇਗਾ। ਇਹ ਓਕਟਾ ਕੋਰ ਪ੍ਰੋਸੈਸਰ ਹੈ ਅਤੇ ਚਾਰ 1.5 ਜੀ.ਐਚ.ਜ਼ੈਡ. ਕੋਰ ਏ.ਆਰ.ਐਮ. ਕੋਟਰੈਕਸ ਏ-15 ਅਤੇ ਚਾਰ 1.2 ਜੀ.ਐਚ.ਜ਼ੈਡ. ਏ.ਆਰ.ਐਮ. ਕੋਟਰੈਕਸ ਏ7 ਨਾਲ ਲੈਸ ਹੈ। ਇਹ ਮਲਟੀਟਾਸਿੰਕਗ ਸਮਰੱਥਾ ਨਾਲ ਭਰਪੂਰ ਹੈ।
ਇਸ 'ਚ ਵੱਧ ਤੋਂ ਵੱਧ 225 ਐਮ.ਬੀ.ਪੀ.ਐਸ. ਸਪੀਡ ਨੂੰ ਡਾਊਨਲੋਡ ਕਰਨ ਦੀ ਸਮੱਰਥਾ ਹੈ। ਕੰਪਨੀ ਨੇ ਇਹ ਧਮਾਕੇਦਾਰ ਪ੍ਰੋਸੈਸਰ ਕੋਰੀਆਈ ਬਾਜ਼ਾਰ 'ਚ ਪੇਸ਼ ਕਰਨ ਲਈ ਤਿਆਰ ਕੀਤਾ ਹੈ। ਇਸ ਸਮਾਰਟਫੋਨ ਦੀ ਸਕਰੀਨ 5.9 ਇੰਚ ਦੀ ਹੈ ਅਤੇ ਇਹ ਐਂਡਰਾਇਡ 4.4 ਕਿਟਕੈਟ 'ਤੇ ਆਧਾਰਿਤ ਹੈ। ਇਸ ਦਾ ਰਿਅਰ ਕੈਮਰਾ 13 ਮੈਗਾਪਿਕਸਲ ਦਾ ਹੈ, ਜਿਸ 'ਚ ਓ.ਆਈ.ਐਸ. ਪਲਸ ਅਤੇ ਐਲ.ਈ.ਡੀ. ਫਲੈਸ਼ ਹੈ। ਇਸ ਫੋਨ ਦੇ ਫਰੰਟ 'ਚ 2.1 ਮੈਗਾਪਿਕਸਲ ਦਾ ਕੈਮਰਾ ਹੈ। ਇਸ ਦੇ ਇਲਾਵਾ ਇਸ 'ਚ 1.3 ਵਾਟ ਦਾ ਸ਼ਕਤੀਸ਼ਾਲੀ ਸਪੀਕਰ ਹੈ। ਇਸ ਦੀ ਕੀਮਤ ਲੱਗਭਗ 46200 ਰੁਪਏ ਹੈ।
ਤੀਜੇ ਦਿਨ ਵੀ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ
NEXT STORY