ਨਵੀਂ ਦਿੱਲੀ- ਮੁੰਬਈ ਯੂਨੀਵਰਸਿਟੀ ਦੁਨੀਆ ਦੇ ਉਨ੍ਹਾਂ ਉੱਚ 10 ਸਕੂਲਾਂ 'ਚ ਸ਼ਾਮਲ ਹੈ ਜਿਥੋਂ ਨਿਕਲ ਕੇ ਵਿਦਿਆਰਥੀ ਅੱਜ ਅਰਬਪਤੀ ਹਨ। ਮੁੰਬਈ ਯੂਨੀਵਰਸਿਟੀ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਵੀ ਜ਼ਿਆਦਾ ਅਰਬਪਤੀ ਦੁਨੀਆ ਨੂੰ ਦਿੱਤੇ ਹਨ। ਇਸ ਸਾਲ ਵੈਲਥ ਐਕਸ ਅਤੇ ਯੂ.ਬੀ.ਐਸ. ਅਰਬਪਤੀ ਗਿਣਤੀ ਮੁਤਾਬਕ 12 ਅਰਬਪਤੀਆਂ ਨੇ ਮੁੰਬਈ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ।
ਇਸ ਸੂਚੀ 'ਚ ਮੁੰਬਈ ਯੂਨੀਵਰਸਿਟੀ 9ਵੇਂ ਨੰਬਰ 'ਤੇ ਹੈ। ਇਸ ਸੂਚੀ ਵਿਚ ਪਹਿਲੇ ਨੰਬਰ 'ਤੇ ਯੂਨੀਵਰਸਿਟੀ ਆਫ ਪੈਂਸਿਲਵੈਨੀਆ ਨੇ ਦੁਨੀਆ ਨੂੰ 25 ਅਰਬਪਤੀ ਦਿੱਤੇ ਹਨ। ਮੁੰਬਈ ਯੂਨੀਵਰਸਿਟੀ ਨੇ ਐਮ.ਆਈ.ਟੀ., ਐਨ.ਆਈ.ਯੂ. ਯੂਨੀਵਰਸਿਟੀ ਆਫ ਕੋਲੰਬੀਆ ਅਤੇ ਡਿਊਕ ਯੂਨੀਵਰਸਿਟੀ ਤੋਂ ਜ਼ਿਆਦਾ ਅਰਬਪਤੀ ਦਿੱਤੇ ਹਨ। ਹਾਵਰਡ ਯੂਨੀਵਰਸਿਟੀ 22 ਅਰਬਪਤੀਆਂ ਦੇ ਅੰਕੜਿਆਂ ਦੇ ਨਾਲ ਸੂਚੀ 'ਚ ਦੂਜੇ ਨੰਬਰ 'ਤੇ ਅਤੇ ਯਾਲੇ ਯੂਨੀਵਰਸਿਟੀ 20 ਅਰਬਪਤੀਆਂ ਦੇ ਨਾਲ ਤੀਜੇ ਨੰਬਰ 'ਤੇ ਰਹੀ ਹੈ।
ਐਲ.ਜੀ. ਪੇਸ਼ ਕਰੇਗੀ ਸ਼ਾਨਦਾਰ ਸਮਾਰਟਫੋਨ ਜੀ 3
NEXT STORY