ਨਵੀਂ ਦਿੱਲੀ- ਸਾਫਟਵੇਅਰ ਸੇਵਾ ਦੇਣ ਵਾਲੀ ਕੰਪਨੀ ਨੇ ਜਰਮਨੀ ਦੇ ਵੋਰਵਰਕ ਸਮੂਹ ਕੋਲੋਂ 6 ਸਾਲ ਤੱਕ ਸੂਚਨਾ ਤਕਨੀਕ ਦੇ ਢਾਂਚਾਗਤ ਨਿਰਮਾਣ ਅਤੇ ਐਪਲੀਕੇਸ਼ਨ ਸੇਵਾ ਦੇਣ ਲਈ ਸਮਝੌਤਾ ਕੀਤਾ ਹੈ। ਵੋਕਵੇਰਕ ਕੌਮਾਂਤਰੀ ਪੱਧਰ ਦੀ ਡਾਇਰੈਕਟਰ ਸੇਲਿੰਗ ਕੰਪਨੀ ਹੈ। ਇਸ ਦੇ ਉਪਯੋਕਤਾ 24 ਦੇਸ਼ਾਂ 'ਚ ਫੈਲੇ ਹਨ ਅਤੇ ਇਸ ਦੀ ਸਾਲਾਨਾ ਆਮਦਨ ਲੱਗਭਗ 3.2 ਅਰਬ ਡਾਲਰ ਤੋਂ ਵੱਧ ਹੈ।
ਕੰਪਨੀ ਦੇ ਨਾਲ ਹੋਏ ਸਮਝੌਤੇ ਨਾਲ ਵੋਰਵੇਰਕ ਸਮੂਹ ਨੂੰ ਆਪਣੀ ਸੂਚਨਾ ਟੈਕਨਾਲੋਜੀ ਸੇਵਾਵਾਂ ਨੂੰ ਮਾਨਕੀਕ੍ਰਿਤ ਕਰਨ ਅਤੇ ਵਿਕੇਂਦਰੀਕ੍ਰਿਤ ਬਣਾਉਣ 'ਚ ਮਦਦ ਮਿਲੇਗੀ। ਇਸ ਨਾਲ ਉਨ੍ਹਾਂ ਦੀਆਂ ਸੇਵਾਵਾਂ 'ਚ ਸੁਧਾਰ ਹੋਵੇਗਾ ਅਤੇ ਲਾਗਤ ਘਟੇਗੀ। ਹਾਲਾਂਕਿ ਕੰਪਨੀ ਨੇ ਇਸ ਸਮਝੌਤੇ ਅਤੇ ਠੇਕੇ ਨਾਲ ਜੁੜੇ ਵਿੱਤੀ ਅੰਕੜਿਆਂ ਦਾ ਖੁਲਾਸਾ ਨਹੀਂ ਕੀਤਾ ਹੈ।
ਭਾਰਤੀ ਮੁਲਾਜ਼ਮਾਂ ਨੂੰ ਘੱਟ ਭੁਗਤਾਨ ਕਰਨ 'ਤੇ ਅਮਰੀਕੀ ਕੰਪਨੀ 'ਤੇ ਜੁਰਮਾਨਾ
NEXT STORY