ਨਵੀਂ ਦਿੱਲੀ - ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀ ਸੰਗਠਨ ਨੇ ਕਿਹਾ ਹੈ ਕਿ ਵਿਸ਼ਵ ਭਰ ਵਿਚ ਖੁਰਾਕ ਪਦਾਰਥਾਂ ਦਾ ਆਨਲਾਈਨ ਪ੍ਰਬੰਧਨ ਕਰਨ ਨਾਲ ਲਗਭਗ ਇਕ ਤਿਮਾਹੀ ਖੁਰਾਕ ਦੀ ਬਰਬਾਦੀ ਰੋਕੀ ਜਾ ਸਕਦੀ ਹੈ ਅਤੇ ਤਕਰੀਬਨ 2 ਅਰਬ ਲੋਕਾਂ ਨੂੰ ਭੋਜਨ ਉਪਲੱਬਧ ਕਰਵਾਇਆ ਜਾ ਸਕਦਾ ਹੈ। ਵਿਸ਼ਵ ਖੁਰਾਕ ਪ੍ਰੋਗਰਾਮ ਦੇ ਸਹਿਯੋਗ ਨਾਲ ਖੁਰਾਕ ਨੁਕਸਾਨ ਘਟਾਉਣ ਦੀ ਸੰਸਾਰਿਕ ਕੋਸ਼ਿਸ਼ ਦੇ ਤਹਿਤ ਪ੍ਰਯੋਗ ਦੇ ਤੌਰ 'ਤੇ ਕੀਤੇ ਗਏ ਉਪਾਅ ਨਾਲ ਇਹ ਤੱਥ ਸਾਹਮਣੇ ਆਇਆ ਹੈ। ਖੁਰਾਕ ਪ੍ਰਬੰਧਨ ਦਾ ਆਨਲਾਈਨ ਪ੍ਰਬੰਧਨ ਪਲੇਟਫਾਰਮ 13 ਜਨਵਰੀ 2015 ਤੱਕ ਜਨਤਕ ਹੋ ਜਾਵੇਗਾ ਅਤੇ ਸ਼ੁਰੂ ਵਿਚ ਇਹ ਅੰਗਰੇਜ਼ੀ, ਫਰੈਂਚ ਅਤੇ ਸਪੈਨਿਸ਼ ਵਿਚ ਹੋਵੇਗਾ। ਇਸ ਤੋਂ ਇਲਾਵਾ ਆਨਲਾਈਨ ਪਲੇਟਫਾਰਮ 'ਤੇ ਫਸਲ ਦੀ ਤਿਆਰੀ ਅਤੇ ਫਸਲ ਦੀ ਕਟਾਈ ਤੋਂ ਬਾਅਦ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਵਿਸ਼ਵ ਭਰ ਵਿਚ ਪ੍ਰਤੀ ਸਾਲ ਕੁਲ ਖੁਰਾਕ ਉਤਪਾਦਨ ਦਾ 30 ਫੀਸਦੀ ਹਿੱਸਾ ਖਰਾਬ ਹੋ ਜਾਂਦਾ ਹੈ ਅਤੇ 40 ਤੋਂ 50 ਫੀਸਦੀ ਕੱਦ ਮੂਲ, ਫਲ ਅਤੇ ਸਬਜ਼ੀਆਂ, 30 ਫੀਸਦੀ ਤਿਲਹਨ, ਮਾਸ ਅਤੇ ਦੁੱਧ ਉਤਪਾਦ ਦਾ ਅਤੇ 35 ਫੀਸਦੀ ਮੱਛੀਆਂ ਖਰਾਬ ਹੋ ਜਾਂਦੀਆਂ ਹਨ। ਇਹ ਕੁਲ 1.30 ਅਰਬ ਟਨ ਖੁਰਾਕ ਹੈ ਜੋ 2 ਅਰਬ ਲੋਕਾਂ ਦਾ ਪੇਟ ਭਰਨ ਲਈ ਕੋਸ਼ਿਸ਼ ਕਰਦੀ ਹੈ।
ਭਾਰਤ ਅਤੇ ਡਬਲਿਊ. ਟੀ. ਓ. ਦਰਮਿਆਨ ਖਿੱਚੋਤਾਣ ਜਾਰੀ
NEXT STORY