ਨਿਊਯਾਰਕ- ਭੇਦੀਆ ਕਾਰੋਬਾਰ 'ਚ ਆਪਣਾ ਜੁਰਮ ਕਬੂਲ ਕਰ ਕੇ ਅਮਰੀਕੀ ਸਰਕਾਰ ਦੀ ਸਕਿਓਰਟੀਜ਼ ਧੋਖਾਧੜੀ ਦੇ ਮਾਮਲੇ ਵਿਚ ਸ਼ਿਕੰਜਾ ਕੱਸਣ 'ਚ ਸਹਿਯੋਗ ਕਰਨ ਵਾਲੀ ਭਾਰਤੀ ਮੂਲ ਦੀ ਪੋਰਟਫੋਲੀਓ ਮੈਨੇਜਰ ਕੈਦ ਤੋਂ ਤਾਂ ਬਚ ਗਈ, ਪਰ ਉਸ ਨੂੰ 2 ਸਾਲ ਨਿਗਰਾਨੀ 'ਚ ਰਹਿਣ ਅਤੇ 5,00,000 ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਪੋਰਟਫੋਲੀਓ ਮੈਨੇਜਰ, 42 ਸਾਲਾ ਰੀਮਾ ਸ਼ਾਹ ਨੇ 2012 ਨੂੰ ਸਕਿਓਰਿਟੀ ਧੋਖਾਧੜੀ ਦੇ ਮਾਮਲੇ 'ਚ ਆਪਣਾ ਦੋਸ਼ ਕਬੂਲ ਕੀਤਾ। ਭੇਦੀਆ ਕਾਰੋਬਾਰ ਦੇ ਮਾਮਲੇ ਵਿਚ ਇੰਟਰਨੈੱਟ ਕੰਪਨੀ ਯਾਹੂ ਦੇ ਇਕ ਕਾਰਜਕਾਰੀ ਨੇ ਕੰਪਨੀ ਦੇ ਤਿਮਾਹੀ ਨਤੀਜੇ ਅਤੇ ਸੰਭਾਵੀ ਕਾਰੋਬਾਰੀ ਸੌਦੇ ਦੇ ਸਬੰਧ ਵਿਚ ਉਸ ਨੂੰ ਮਹੱਤਵਪੂਰਨ, ਗੈਰ ਜਨਤਕ ਸੂਚਨਾਵਾਂ ਪ੍ਰਦਾਨ ਕੀਤੀਆਂ ਸਨ।
ਸ਼ਾਹ ਉਸ ਸਮੇਂ ਇਕ ਪਰਿਸੰਪਤੀ ਪ੍ਰਬੰਧਨ ਕੰਪਨੀ ਦੀ ਪੋਰਟਫੋਲੀਓ ਮੈਨੇਜਰ ਸੀ ਜੋ ਅਰਬਾਂ ਡਾਲਰ ਦੇ ਮਿਊਚੁਅਲ ਫੰਡ ਅਤੇ ਹੇਜ਼ ਫੰਡ ਦਾ ਪ੍ਰਬੰਧਨ ਕਰਦੀ ਸੀ। ਸ਼ਾਹ ਨੂੰ 25 ਸਾਲ ਦੀ ਕੈਦ ਅਤੇ 50 ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾ ਹੋ ਸਕਦਾ ਸੀ ਪਰ ਅਮਰੀਕੀ ਅਦਾਲਤ ਨੇ ਸ਼ੁੱਕਰਵਾਰ ਨੂੰ ਦੋ ਸਾਲ ਦੀ ਨਿਗਰਾਨੀ ਅਤੇ ਅਤੇ ਪੰਜ ਲੱਖ ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ।
ਸਵੱਛ ਭਾਰਤ ਫੰਡ ’ਚ ਅੰਸ਼ਦਾਨ ਸੀ.ਐੱਸ.ਆਰ. ਦੇ ਦਾਇਰੇ ’ਚ ਆਵੇਗਾ
NEXT STORY