ਨਵੀਂ ਦਿੱਲੀ- ਪਿਛਲੇ ਮਹੀਨੇ ਸੈਮਸੰਗ ਨੇ ਆਪਣਾ ਫਲੈਗਸ਼ਿਪ ਡਿਵਾਈਸ ਅਤੇ ਨੋਟ ਸੀਰੀਜ਼ ਦਾ ਨਵਾਂ ਫੈਬਲੇਟ ਸਮਾਰਟਫੋਨ ਗਲੈਕਸੀ ਨੋਟ 4 ਲਾਂਚ ਕੀਤਾ ਅਤੇ ਕਿਤੇ ਨਾ ਕਿਤੇ ਇਸ ਕੋਰੀਆਈ ਕੰਪਨੀ ਨੂੰ ਉਮੀਦ ਸੀ ਕਿ ਇਹ ਡਿਵਾਈਸ ਐਪਲ ਦੇ ਆਈਫੋਨ 6 ਨੂੰ ਕੜੀ ਟੱਕਰ ਦੇਵੇਗਾ ਪਰ ਸੈਮਸੰਗ ਦਾ ਨੋਟ 4 ਵੱਡੀ ਸਕਰੀਨ ਵਾਲੇ ਆਈਫੋਨ ਦੇ ਅੱਗੇ ਟਿੱਕ ਨਹੀਂ ਪਾਇਆ ਅਤੇ ਵੱਧ ਲੋਕਾਂ ਦੇ ਦਿਲਾਂ ਨੂੰ ਨਹੀਂ ਛੂ ਪਾਇਆ।
ਇਸ ਗੱਲ ਦਾ ਖੁਲਾਸਾ ਜੀ.ਐਸ.ਐਮ. ਦੀ ਇਕ ਨਿਊਜ਼ ਰਿਪੋਰਟ ਅਨੁਸਾਰ ਹੋਇਆ ਹੈ। ਜੀ.ਐਸ.ਐਮ. ਐਰੀਨਾ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੋਰੀਆਈ ਕੰਪਨੀ ਸੈਮਸੰਗ ਆਪਣੇ ਨਵੇਂ ਫਲੈਗਸ਼ਿਪ ਡਿਵਾਈਸ ਗਲੈਕਸੀ ਨੋਟ 4 ਦੇ ਇਕ ਮਹੀਨੇ 'ਚ 4.5 ਮੀਲਿਅਨ ਹੈਂਡਸੈਟ ਹੀ ਵੇਚ ਪਾਈ। ਗਲੈਕਸੀ ਨੋਟ 4 ਨੂੰ 26 ਸਤੱਬਰ ਨੂੰ ਲਾਂਚ ਕੀਤਾ ਗਿਆ ਸੀ। ਦੂਜੇ ਪਾਸੇ ਸੈਮਸੰਗ ਦੇ ਵਿਰੋਧੀ ਐਪਲ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ 3 ਦਿਨਾਂ 'ਚ ਹੀ 10 ਮੀਲਿਅਨ ਆਈਫੋਨ ਵੇਚ ਕੇ ਰਿਕਾਰਡ ਬਣਾ ਦਿੱਤਾ ਸੀ ਅਤੇ ਐਪਲ ਦੇ ਇਸ ਰਿਕਾਰਡ ਵਿਕਰੀ ਦੀ ਤੁਲਨਾ 'ਚ ਸੈਮਸੰਗ ਦਾ ਨੋਚ 4 ਕਿਤੇ ਪਿਛੇ ਹੈ ਜੋਕਿ ਸੈਮਸੰਗ ਲਈ ਨਿਰਾਸ਼ਾਜਨਕ ਕਿਹਾ ਜਾ ਸਕਦਾ ਹੈ।
ਨੈੱਟ ਦੇ ਲਈ ਆਨਲਾਈਨ ਅਪਲਾਈ ਕਰੋ
NEXT STORY