ਚੰਡੀਗੜ੍ਹ- ਕਾਲਜ ਅਤੇ ਯੂਨੀਵਰਸਿਟੀ ਪੱਧਰ 'ਤੇ ਅਸਿਸਟੈਂਟ ਪ੍ਰੋਫੈਸਰ ਬਣਨ ਦੇ ਲਈ ਲਾਜ਼ਮੀ ਨੈਸ਼ਨਲ ਐਲਿਜਿਬਿਲਟੀ ਟੈੱਸਟ (ਨੈੱਟ) ਦਾ ਆਯੋਜਨ ਪਹਿਲੀ ਵਾਰ ਸੀ.ਬੀ.ਐੱਸ.ਈ. ਵੱਲੋਂ ਕੀਤਾ ਜਾ ਰਿਹਾ ਹੈ। ਮਨੁੱਖੀ ਵਸੀਲੇ ਅਤੇ ਵਿਕਾਸ ਮੰਤਰਾਲਾ (ਐੱਮ.ਐੱਚ.ਆਰ.ਡੀ) ਨੇ ਸੀ.ਬੀ.ਐੱਸ.ਈ. ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।
ਨੈੱਟ 'ਚ ਅਪੀਅਰ ਹੋਣ ਦੇ ਇੱਛੁਕ ਨੌਜਵਾਨਾਂ ਨੂੰ ਇਸ ਵਾਰ ਸੀ.ਬੀ.ਐੱਸ.ਈ. ਦੀ ਵੈੱਬਸਾਈਟ http://cbseneet.nic.in 'ਤੇ ਹੀ ਆਨਲਾਈਨ ਅਪਲਾਈ ਕਰਨਾ ਹੋਵੇਗਾ। ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 15 ਨਵੰਬਰ ਤੱਕ ਆਨਲਾਈਨ ਬੇਨਤੀਆਂ ਸਵੀਕਾਰ ਕੀਤੀਆਂ ਜਾਣਗੀਆਂ। 18 ਨਵੰਬਰ ਤੱਕ ਫੀਸ ਜਮ੍ਹਾ ਕੀਤੀ ਜਾਵੇਗੀ। ਜਨਰਲ ਕੈਟੇਗਰੀ ਦੇ ਤਹਿਤ 500 ਰੁਪਏ ਫੀਸ ਰੱਖੀ ਗਈ ਹੈ ਜਦੋਂਕਿ ਰਿਜ਼ਰਵ ਕੈਟੇਗਰੀ 'ਚ 250 ਰੁਪਏ ਫੀਸ ਦੇਣੀ ਹੋਵੇਗੀ।
ਸਥਾਨਕ ਪੱਧਰ 'ਤੇ ਨੈੱਟ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਪੰਜਾਬ ਯੂਨੀਵਰਸਿਟੀ ਨੂੰ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਆਨਲਾਈਨ ਅਪਲਾਈ ਕਰਨ ਅਤੇ ਫੀਸ ਜਮ੍ਹਾ ਕਰਵਾਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਐਪਲੀਕੇਸ਼ਨ ਫਾਰਮ ਦੀ ਹਾਰਡ ਕਾਪੀ ਪੀ.ਯੂ. ਦੇ ਜਿਓਲਾਜੀ ਵਿਭਾਗ ਦੇ ਫਰਸਟ ਫਲੋਰ 'ਤੇ 25 ਨਵੰਬਰ ਤੱਕ ਜਮ੍ਹਾ ਕਰਨੀ ਹੋਵੇਗੀ। ਐਪਲੀਕੇਸ਼ਨ ਫਾਰਮ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਜਮ੍ਹਾ ਕੀਤੇ ਜਾ ਸਕਦੇ ਹਨ। ਹਰ ਸਾਲ ਚੰਡੀਗੜ੍ਹ ਸੈਂਟਰ 'ਚ 15 ਤੋਂ 20 ਹਜ਼ਾਰ ਦੇ ਲਗਭਗ ਨੌਜਵਾਨ ਨੈੱਟ ਵਿਚ ਅਪੀਅਰ ਹੁੰਦੇ ਹਨ।
ਭਾਰਤੀ ਪੋਰਟਫੋਲੀਓ ਮੈਨੇਜਰ ਨੂੰ ਅਮਰੀਕਾ 'ਚ ਦੋ ਸਾਲ ਨਿਗਰਾਨੀ 'ਚ ਰਹਿਣ ਦੀ ਸਜ਼ਾ
NEXT STORY