ਨਿਊਯਾਰਕ- ਦੁਨੀਆ ਦੀ ਮੋਹਰਲੀ ਸਰਚ ਇੰਜਨ ਕੰਪਨੀ ਗੂਗਲ ਨੇ ਭਾਰਤੀ ਉਦਮੀ ਸੁੰਦਰ ਪਿਚਾਈ ਨੂੰ ਆਪਣੇ ਪ੍ਰਮੁੱਖ ਉਤਪਾਦਾਂ ਦਾ ਇੰਚਾਰਜ ਬਣਾਇਆ ਹੈ।
ਗੂਗਲ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ 'ਚ ਪੈਦਾ ਹੋਏ ਸ਼੍ਰੀ ਪਿਚਾਈ ਨੂੰ ਸਰਚ, ਨਕਸ਼ੇ, ਗੂਗਲ ਪਲੱਸ ਅਤੇ ਵਪਾਰਕ ਵਿਗਿਆਪਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਸਿੱਧੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਲੈਰੀ ਪੇਜ ਨੂੰ ਰਿਪੋਰਟ ਕਰਨਗੇ। ਸੂਤਰਾਂ ਨੇ ਦੱਸਿਆ ਕਿ ਅਜੇ ਤੱਕ ਸਿੱਧੇ ਸ਼੍ਰੀ ਪੇਜ ਨੂੰ ਰਿਪੋਰਟ ਕਰਨ ਵਾਲੇ ਕੰਪਨੀ ਦੇ 6 ਸੀਨੀਅਰ ਅਧਿਕਾਰੀ ਸ਼੍ਰੀ ਪਿਚਾਈ ਨੂੰ ਰਿਪੋਰਟ ਕਰਨਗੇ।
ਗੂਗਲ ਦੀ ਮਸ਼ਹੂਰ ਵੀਡੀਓ ਵੈੱਬਸਾਈਟ ਯੂ. ਟਿਊਬ ਨੂੰ ਸ਼੍ਰੀ ਪਿਚਾਈ ਦੇ ਕਾਰਜ ਖੇਤਰ ਤੋਂ ਬਾਹਰ ਰੱਖਿਆ ਗਿਆ ਹੈ।
ਤਾਮਿਲਨਾਡੂ 'ਚ ਜੰਮੇ ਸ਼੍ਰੀ ਪਿਚਾਈ ਆਈ.ਆਈ.ਟੀ. ਖੜਗਪੁਰ ਤੋਂ ਗਰੇਜੁਏਟ ਰਹੇ ਹਨ। ਇਸ ਤੋਂ ਬਾਅਦ ਅਮਰੀਕਾ ਤੋਂ ਉਨ੍ਹਾਂ ਨੇ ਐੱਮ.ਐੱਸ. ਅਤੇ ਐੱੱਮ.ਬੀ.ਏ. ਦੀ ਪੜ੍ਹਾਈ ਕੀਤੀ ਹੈ।
ਆਈਫੋਨ ਦੇ ਅੱਗੇ ਨਹੀਂ ਟਿੱਕ ਪਾਇਆ ਸੈਮਸੰਗ ਦਾ ਨੋਟ
NEXT STORY