ਨਵੀਂ ਦਿੱਲੀ- ਜ਼ਰਾ ਸੋਚੋ! ਕੋਈ ਪੁਰਾਣਾ ਕੰਪਿਊਟਰ ਕਿੰਨੇ ਦਾ ਵਿਕੇਗਾ? ਅਤੇ ਖਾਸ ਕਰਕੇ ਉਦੋਂ ਜਦੋਂ ਉਸ ਦੀ ਰੈਮ 8 ਕੇ.ਬੀ. ਦੀ ਹੋਵੇ। ਸ਼ਾਇਦ ਤੁਹਾਡਾ ਜਵਾਬ ਹੋਵੇਗਾ 2 ਹਜ਼ਾਰ, 3 ਹਜ਼ਾਰ ਜਾਂ ਵੱਧ ਤੋਂ ਵੱਧ 5 ਹਜ਼ਾਰ। ਹੋਰ ਹੋਵੇ ਵੀ ਕਿਉਂ ਨਾ ਕਿਉਂਕਿ ਇਸ ਤੋਂ ਵੱਧ 'ਚ ਇਕ ਨਵਾਂ ਕੰਪਿਊਟਰ ਖਰੀਦਿਆ ਜਾ ਸਕਦਾ ਪਰ ਐਪਲ ਦਾ ਇਕ ਕੰਪਿਊਟਰ ਵਿਕਿਆ ਹੈ 5.54 ਕਰੋੜ 'ਚ। ਬੁੱਧਵਾਰ ਨੂੰ ਨਿਊਯਾਰਕ ਸ਼ਹਿਰ 'ਚ ਐਪਲ ਦੇ ਪਹਿਲੇ ਕੰਪਿਊਟਰ 'ਚੋਂ ਇਕ 'ਐਪਲ 1' ਦੀ ਨੀਲਾਮੀ ਕੀਤੀ ਗਈ। ਜਿਸ 'ਚ ਇਸ ਦੀ ਬੋਲੀ ਉਮੀਦ ਤੋਂ ਕਿਤੇ ਵੱਧ ਲਗਾਈ ਗਈ।
ਨੀਲਾਮੀ 'ਚ 'ਐਪਲ 1' ਦੀ ਬੋਲੀ 9,05,000 ਡਾਲਰ ਯਾਨੀ ਲੱਗਭਗ 5.54 ਕਰੋੜ ਰੁਪਏ ਲਗਾਈ ਗਈ। ਰਾਇਟਰ ਅਨੁਸਾਰ ਇਹ ਕੰਪਿਊਟਰ ਹੈਨਰੀ ਫੋਰਡ ਸੰਗਠਨ ਨੇ ਖਰੀਦਿਆ ਹੈ ਅਤੇ ਉਹ ਇਸ ਨੂੰ ਮਿਸ਼ਿਗਨ 'ਚ ਆਪਣੇ ਆਜਾਇਬ ਘਰ 'ਚ ਪ੍ਰਦਰਿਸ਼ਤ ਕਰਨ ਦੀ ਯੋਜਨਾ ਬਣਾ ਰਹੇ ਹਨ। ਸਟੀਵ ਵੋਜਨਿਆਕ ਨੇ 1975 'ਚ ਇਸ ਕੰਪਿਊਟਰ ਨੂੰ ਡਿਜ਼ਾਈਨ ਕੀਤਾ ਸੀ। ਐਪਲ 1 ਨੀਲਾਮੀ ਦੇ ਪਿਛਲੇ ਮਹੀਨੇ ਤਕ ਕੰਮ ਕਰ ਰਿਹਾ ਸੀ ਅਤੇ ਅਜੇ ਵੀ ਇਸ ਨੂੰ ਬੈਸਿਕ ਕਮਾਂਡ 'ਤੇ ਚਲਾਇਆ ਜਾ ਸਕਦਾ ਹੈ। ਇਹ ਕੰਪਿਊਟਰ ਜਾਬ ਫੈਮਿਲੀ ਗੈਰੇਜ 'ਚ ਇਕੱਠੇ ਬਣੇ 50 ਕੰਪਿਊਟਰਜ਼ ਦੇ ਪਹਿਲੇ ਬੈਚ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਗੂਗਲ ਨੇ ਭਾਰਤੀ ਉਦਮੀ ਨੂੰ ਪ੍ਰਮੁੱਖ ਉਤਪਾਦਾਂ ਦਾ ਇੰਚਾਰਜ ਬਣਾਇਆ
NEXT STORY