ਨਵੀਂ ਦਿੱਲੀ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਦੇ ਨਿਯੁਕਤ ਮੁੱਖ ਪਰਿਚਾਲਨ ਅਧਿਕਾਰੀ (ਸੀ.ਓ.ਓ.) ਸੁਬੋਧ ਕਾਰਨਿਕ ਨੇ ਪਰਿਵਾਰਕ ਕਾਰਨਾਂ ਨਾਲ ਕੰਪਨੀ ਛੱਡਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਕ ਸਲਾਹਕਾਰ ਦੇ ਤੌਰ 'ਤੇ ਉਹ ਇਸ ਨਾਲ ਜੁੜੇ ਰਹਿਣਗੇ।
ਕੰਪਨੀ ਦੇ ਇਕ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੁਬੋਧ ਕਾਰਨਿਕ ਪਰਿਵਾਰਕ ਕਾਰਨਾਂ ਕਰਕੇ ਜੈੱਟ ਏਅਰਵੇਜ਼ ਛੱਡ ਰਹੇ ਹਨ ਅਤੇ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਰਹਿਣ ਅਟਲਾਂਟਾ (ਅਮਰੀਕਾ) ਜਾ ਰਹੇ ਹਨ ਕਿਉਂਕਿ ਉਹ ਇੱਥੇ ਆਉਣ ਵਿਚ ਅਸਮਰਥ ਹਨ। ਮਹੱਤਵਪੂਰਨ ਰਣਨੀਤਿਕ ਪਹਿਲ ਦੇ ਮਾਮਲਿਆਂ 'ਚ ਸਲਾਹਕਾਰ ਦੇ ਤੌਰ 'ਤੇ ਉਹ ਜੈੱਟ ਏਅਰਵੇਜ਼ ਨਾਲ ਜੁੜੇ ਰਹਿਣਗੇ।
ਸ਼੍ਰੀ ਕਾਰਨਿਕ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਜੈੱਟ ਏਅਰਵੇਜ਼ ਛੱਡਣ ਵਾਲੇ ਅੱਠਵੇਂ ਚੋਟੀ ਦੇ ਅਧਿਕਾਰੀ ਹਨ। ਉਨ੍ਹਾਂ ਨੂੰ ਇਸ ਸਾਲ ਜੁਲਾਈ ਵਿਚ ਕੰਪਨੀ ਦਾ ਸੀ.ਓ.ਓ. ਬਣਾਇਆ ਗਿਆ ਸੀ। ਉਨ੍ਹਾਂ ਨੂੰ ਵਣਜ ਅਤੇ ਵਿਕਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਐਪਲ ਦੇ ਇਸ ਕੰਪਿਊਟਰ ਦੀ ਕੀਮਤ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ
NEXT STORY