ਨਵੀਂ ਦਿੱਲੀ- ਸਮਾਰਟਫੋਨ ਦੁਨੀਆ ਦੀ ਦਿੱਗਜ਼ ਕੰਪਨੀ ਸੋਨੀ ਆਪਣੇ ਸਮਾਰਟਫੋਨ ਜ਼ੈਡ 3 ਅਤੇ ਜ਼ੈਡ 3 ਕਾਮਪੈਕਟ ਨੂੰ ਲਾਂਚ ਕਰਨ ਦੇ ਬਾਅਦ ਹੁਣ ਇਕ ਨਵੇਂ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ। ਦਰਅਸਲ ਸੋਨੀ ਇਕ ਨਵਾਂ ਟੈਬਲੇਟ ਬਣਾ ਰਿਹਾ ਹੈ ਅਤੇ ਇਸ ਗੱਲ ਦੀ ਪੁੱਸ਼ਟੀ ਨਿਊਜ਼ ਰਿਪੋਰਟ ਵਲੋਂ ਹੋਈ ਹੈ। ਜੀ.ਐਸ.ਐਮ. ਦੀ ਇਕ ਰਿਪੋਰਟ ਅਨੁਸਾਰ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਸੋਨੀ ਦਾ ਇਹ ਟੈਬਲੇਟ ਅਗਲੇ ਸਾਲ (2015 'ਚ) ਮਾਰਚ ਮਹੀਨੇ ਤਕ ਬਾਜ਼ਾਰ 'ਚ ਆਉਣ ਦੀ ਸੰਭਾਵਨਾ ਹੈ। ਸੋਨੀ ਦਾ ਇਹ ਟੈਬਲੇਟ ਉੱਚ ਪੱਧਰੀ ਟੈਬ ਹੋਵੇਗਾ ਅਤੇ ਇਸ ਦੇ ਨਾਲ ਸਟਾਈਲਿਸ਼ ਪੈਨ ਵੀ ਉਪਲੱਬਧ ਹੋਵੇਗਾ। ਹਾਲਾਂਕਿ ਅਜੇ ਤਕ ਇਸ ਦੇ ਨਾਮ ਦੇ ਬਾਰੇ 'ਚ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ। ਸੋਨੀ ਦਾ ਇਹ ਟੈਬ ਇਕ ਵਿਸ਼ੇਸ਼ ਸਮੂਹ ਦੀ ਮੰਗ ਅਨੁਸਾਰ ਗ੍ਰਾਫਿਕ ਐਪਸ ਦੇ ਨਾਲ ਆਏਗਾ। ਸੋਨੀ ਦੇ ਟੈਬ ਦੇ ਬਾਰੇ 'ਚ ਕੋਈ ਹੋਰ ਜਾਣਕਾਰੀ ਨਹੀਂ ਹੈ ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਸੋਨੀ ਦਾ ਇਹ ਟੈਬਲੇਟ ਸੈਮਸੰਗ ਦੇ 12.2 ਇੰਚ ਦੇ ਗਲੈਕਸੀ ਨੋਟ ਪ੍ਰੋ ਲਈ ਇਕ ਵਧੀਆ ਵਿਰੋਧੀ ਸਾਬਤ ਹੋ ਸਕਦਾ ਹੈ।
ਜੈੱਟ ਏਅਰਵੇਜ਼ ਦੇ ਮੁੱਖ ਪਰਿਚਾਲਨ ਅਧਿਕਾਰੀ ਨੇ ਅਸਤੀਫਾ ਦਿੱਤਾ
NEXT STORY